ਪੰਜਾਬ

punjab

By

Published : Feb 1, 2023, 4:57 PM IST

ETV Bharat / state

Theft in Pathankot: ਪਠਾਨਕੋਟ ਵਿੱਚ ਹੋਈ ਚੋਰੀ, ਸੀਸੀਟੀਵੀ ਕੈਮਰੇ ਵਿੱਚ ਦੇਖੋ ਕਿਵੇਂ ਹੋਈ ਪੂਰੀ ਵਾਰਦਾਤ

ਪਠਾਨਕੋਟ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਝ ਅਣਪਛਾਤੇ ਲੋਕਾਂ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਸਾਰੀ ਵਾਰਦਾਤ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Theft in Pathankot, caught on CCTV camera
Theft in Pathankot: ਪਠਾਨਕੋਟ ਵਿੱਚ ਹੋਈ ਚੋਰੀ, ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ

Theft in Pathankot: ਪਠਾਨਕੋਟ ਵਿੱਚ ਹੋਈ ਚੋਰੀ, ਸੀਸੀਟੀਵੀ ਕੈਮਰੇ ਵਿੱਚ ਦੇਖੋ ਕਿਵੇਂ ਹੋਈ ਪੂਰੀ ਵਾਰਦਾਤ

ਪਠਾਨਕੋਟ:ਘਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹਾਲਾਤ ਇਹ ਹਨ ਕਿ ਸੀਸੀਟੀਵੀ ਕੈਮਰਿਆਂ ਦਾ ਖੌਫ ਵੀ ਚੋਰਾਂ ਉੱਤੇ ਕੋਈ ਅਸਰ ਨਹੀਂ ਕਰ ਰਿਹਾ ਹੈ। ਇਸਦੇ ਬਾਵਜੂਦ ਲੋਕਾਂ ਦਾ ਘਰਾਂ ਵਿੱਚੋਂ ਸਮਾਨ ਚੋਰੀ ਹੋ ਰਿਹਾ ਹੈ। ਤਾਜਾ ਮਾਮਲਾ ਵੀ ਕੁੱਝ ਇਹੋ ਜਿਹਾ ਹੈ ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੋਨੇ ਦੇ ਗਹਿਣੇ ਅਤੇ ਸਮਾਨ ਚੋਰੀ:ਜਾਣਕਾਰੀ ਮੁਤਾਬਿਕ ਜਿਲ੍ਹਾ ਪਠਾਨਕੋਟ ਵਿੱਚ ਲੰਘੇ ਦਿਨੀਂ ਚੋਰ ਦੀ ਘਟਨਾ ਵਾਪਰੀ ਹੈ। ਇਥੋਂ ਦੇ ਪਿੰਡ ਸੁਕਾਲਗੜ੍ਹ ਵਿੱਚ ਇਕ ਘਰ ਵਿੱਚੋਂ ਚੋਰਾਂ ਵਲੋਂ ਸੋਨੇ ਦੇ ਗਹਿਣੇ ਅਤੇ ਹੋਰ ਸਮਾਨ ਚੋਰੀ ਕਰ ਲਿਆ ਹੈ। ਪਰਿਵਾਰ ਦੇ ਅਨੁਸਾਰ ਘਰ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ। ਚੋਰ ਰਾਤ ਵੇਲੇ ਘਰ ਵਿੱਚ ਦਾਖਿਲ ਹੋਏ ਹਨ। ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਦਰਜ ਹੋ ਗਈ ਹੈ ਤੇ ਪਰਿਵਾਰ ਨੇ ਇਹ ਫੁਟੇਜ ਪੁਲਿਸ ਨੂੰ ਸੌਂਪ ਦਿੱਤੀ ਹੈ ਤਾਂ ਜੋ ਚੋਰਾਂ ਦਾ ਪਤਾ ਲਗਾਇਆ ਜਾ ਸਕੇ।

ਇਹ ਵੀ ਪੜ੍ਹੋ:Businessmen satisfied: ਇੰਡਸਟਰੀ ਨੂੰ ਲੈ ਕੇ ਬਜਟ ਵਿੱਚ ਚੰਗੀਆਂ ਤਜਵੀਜ਼ਾਂ, ਕਾਰੋਬਾਰੀਆਂ ਨੇ ਬਜਟ ਨੂੰ ਲੈਕੇ ਜਤਾਈ ਖੁਸ਼ੀ

ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ:ਦੂਜੇ ਪਾਸੇ ਪੀੜਤ ਪਰਿਵਾਰ ਨੇ ਪੁਲਿਸ ਨੂੰ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਘਰ ਵਿੱਚੋਂ ਉਨ੍ਹਾਂ ਦਾ ਕੀਮਤੀ ਸਮਾਨ ਚੋਰੀ ਹੋਇਆ ਹੈ ਤੇ ਚੋਰ ਬਹੁਤ ਆਰਾਮ ਨਾਲ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਗਏ ਹਨ। ਉਨ੍ਹਾਂ ਪੁਲਿਸ ਪਾਸੋਂ ਇਨਸਾਫ ਮੰਗਿਆ ਹੈ। ਇਸ ਘਟਨਾ ਤੋਂ ਬਾਅਦ ਪਹੁੰਚੀ ਪੁਲਿਸ ਨੇ ਕਿਹਾ ਹੈ ਕਿ ਚੋਰੀ ਦੀ ਵਾਰਦਾਤ ਦੀ ਸ਼ਿਕਾਇਤ ਆਈ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਸਾਰਾ ਮਾਮਲਾ ਸੁਲਝਾਇਆ ਜਾ ਰਿਹਾ ਹੈ। ਚੋਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਇਲਾਕੇ ਵਿੱਚ ਪਹਿਲਾਂ ਵੀ ਇਹੋ ਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ। ਜਦੋਂ ਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਢਿੱਲ੍ਹ ਕਾਰਨ ਚੋਰਾਂ ਦੇ ਹੌਂਸਲੇ ਬੁਲੰਦ ਹਨ। ਇਸ ਮਾਮਲੇ ਵਿੱਚ ਵੀ ਪੀੜਤ ਪਰਿਵਾਰ ਦੇ ਆਂਢ ਗੁਆਂਢ ਨੇ ਇਨਸਾਫ ਮੰਗਿਆ ਹੈ।

ABOUT THE AUTHOR

...view details