ਪਠਾਨਕੋਟ:ਪੰਜਾਬ ਸਰਕਾਰ ਨੇ ਪੰਜਾਬ ਰਾਜ ਜੰਗਲੀ ਜੀਵ ਬੋਰਡ ਦੀ ਮੀਟਿੰਗ ਵਿੱਚ ਜੰਗਲੀ ਜਾਨਵਰਾਂ ਦੁਆਰਾ ਕਿਸਾਨਾਂ ਦੀਆਂ ਫਸਲਾਂ ਦੀ ਤਬਾਹੀ ਨੂੰ ਲੈ ਕੇ ਕਈ ਨਵੇਂ ਫੈਸਲੇ ਲਏ ਹਨ। ਇਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਫੈਸਲ ਜੰਗਲੀ ਜਾਨਵਰਾਂ ਯਾਨੀ ਕਿ ਨੀਲਗਾਏ ਅਤੇ ਸੁਰ ਦੇ ਸ਼ਿਕਾਰ ਸਬੰਧੀ ਲਿਆ ਗਿਆ ਹੈ। ਜਿਸ ਮੁਤਾਬਿਕ ਫਸਲਾਂ ਦੇ ਨੁਕਸਾਨ ਕਰਨ ਵਾਲੇ ਜਾਨਵਰ ਜਿਵੇਂ ਕਿ ਨੀਲਗਊ ਅਤੇ ਸੂਰਾਂ ਦੇ ਸ਼ਿਕਾਰ ਲਈ ਹੁਣ 12 ਬੋਰ ਦੀ ਬੰਦੂਕ ਦੀ ਥਾਂ ਕਿਸਾਨ ਸਿਰਫ 315 ਬੋਰ ਦੀ ਬੰਦੂਕ (Hunting with a 315 bore gun) ਨਾਲ ਹੀ ਸ਼ਿਕਾਰ ਕਰ ਸਕਣਗੇ। ਪਿਛਲੀਆਂ ਸਰਕਾਰਾਂ ਸਮੇਂ ਕਿਸਾਨ 12 ਬੋਰ ਜਾਂ ਹੋਰ ਬੰਦੂਕਾਂ ਨਾਲ ਵੀ ਸ਼ਿਕਾਰ ਕਰ ਸਕਦੇ ਸਨ।
315 ਬੋਰ ਦੀ ਬੰਦੂਕ ਨਾਲ ਸ਼ਿਕਾਰ ਦੀ ਇਜਾਜ਼ਤ: ਇਸ ਫੈਸਲੇ ਦਾ ਕਾਰਣ ਉਨ੍ਹਾਂ ਦੱਸਿਆ ਕਿ 12 ਬੋਰ ਨਾਲ ਜੰਗਲੀ ਜਾਨਵਰ ਕਈ ਵਾਰ ਗੋਲੀ ਲੱਗਣ ਦੇ ਬਾਵਜੂਦ ਨਹੀਂ ਮਰਦੇ ਅਤੇ ਤੜਫਦੇ ਰਹਿੰਦੇ ਹਨ ਪਰ 315 ਬੋਰ ਦੀ ਬੰਦੂਕ ਨਾਲ ਸ਼ਿਕਾਰ ਕਰਨ ਮਗਰੋਂ ਇਹ ਮਾਮਲੇ ਸਾਹਮਣੇ ਨਹੀਂ ਆਉਣਗੇ। ਇਸ ਫੈਸਲੇ ਦਾ ਮੰਤਵ ਇਹ ਵੀ ਹੈ ਕਿ ਜੇਕਰ ਜਾਨ-ਮਾਲ ਦਾ ਨੁਕਸਾਨ ਕਰਨ ਵਾਲੇ ਜਾਨਵਰ ਨੂੰ ਮਾਰਨਾ ਪਵੇ ਤਾਂ ਉਸ ਨੂੰ ਇੱਕੋ ਗੋਲੀ ਨਾਲ ਹੀ ਮਾਰਿਆ ਜਾਵੇ, ਇਸ ਕਾਰਣ ਹੁਣ ਸ਼ਿਕਾਰ ਲਈ 315 ਬੋਰ ਦੀ ਬੰਦੂਕ ਦੀ ਵਰਤੋਂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਫੈਸਲੇ ਦਾ ਇੱਕ ਕਾਰਣ ਵਿਭਾਗ ਨੇ 12 ਬੋਰ ਦੀ ਹੋਰ ਗੈਰ-ਕਾਨੂੰਨੀ ਕੰਮਾਂ ਲਈ ਹੋ ਰਹੀ ਵਰਤੋਂ ਨੂੰ ਵੀ ਦੱਸਿਆ ਹੈ।