ਪੰਜਾਬ

punjab

ETV Bharat / state

ਪਿਛਲੇ 16 ਸਾਲਾਂ ਤੋਂ ਪਾਣੀ ਦੀ ਟੈਂਕੀ ਬਣੀ ਚਿੱਟਾ ਹਾਥੀ

ਹਲਕਾ ਸੁਜਾਨਪੁਰ ਵਿੱਚ 2004 ਵਿੱਚ ਵਿਧਾਇਕ ਮਰਹੂਮ ਰਘੁਨਾਥ ਸਹਾਏ ਪੁਰੀ ਵੱਲੋਂ ਪਾਣੀ ਦੀ ਟੈਂਕੀ ਬਣਵਾਈ ਗਈ ਸੀ। ਇਸ ਨੂੰ ਬਣੇ ਹੋਏ 16 ਸਾਲ ਹੋ ਗਏ ਨੇ ਪਰ ਇਸ ਦੇ ਪਾਣੀ ਦੀ ਸਪਲਾਈ ਕਿਸੇ ਨੂੰ ਨਹੀਂ ਮਿਲੀ। ਇਹ ਚਿੱਟਾ ਹਾਥੀ ਬਣ ਕੇ ਰਹਿ ਗਈ ਹੈ। ਪਿੰਡ ਦੇ ਵਿੱਚ ਟੈਂਕੀ ਹੋਣ ਦੇ ਬਾਵਜੂਦ ਸਥਾਨਕ ਵਾਸੀਆਂ ਨੂੰ ਪੀਣ ਵਾਲਾ ਪਾਣੀ ਦੂਰ ਤੋਂ ਲਿਆਉਣਾ ਪੈਂਦਾ ਹੈ।

The water tank become white elephant
ਪਿਛਲੇ 16 ਸਾਲ ਤੋਂ ਪਾਣੀ ਦੀ ਟੰਕੀ ਬਣੀ ਚਿੱਟਾ ਹਾਥੀ

By

Published : Aug 26, 2020, 2:22 PM IST

ਪਠਾਨਕੋਟ: ਬੇਸ਼ਕ ਸਰਕਾਰ ਵੱਲੋਂ ਲੋਕਾਂ ਨੂੰ ਮੁੱਢਲੀ ਸਹੂਲਤਾਂ ਦੇਣ ਲਈ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਉਸ ਦੀ ਸਹੀ ਵਰਤੋਂ ਹੋਣੀ ਜ਼ਰੂਰੀ ਹੈ। ਹਲਕਾ ਸੁਜਾਨਪੁਰ ਵਿੱਚ 2004 ਵਿੱਚ ਵਿਧਾਇਕ ਮਰਹੂਮ ਰਘੁਨਾਥ ਸਹਾਏ ਪੁਰੀ ਵੱਲੋਂ ਪਾਣੀ ਦੀ ਟੈਂਕੀ ਬਣਵਾਈ ਗਈ ਸੀ। ਇਸ ਨੂੰ ਬਣੇ ਹੋਏ 16 ਸਾਲ ਹੋ ਗਏ ਨੇ ਪਰ ਇਸ ਦੇ ਪਾਣੀ ਦੀ ਸਪਲਾਈ ਕਿਸੇ ਨੂੰ ਨਹੀਂ ਮਿਲੀ। ਇਹ ਚਿੱਟਾ ਹਾਥੀ ਬਣ ਕੇ ਰਹਿ ਗਈ ਹੈ।

ਇਹ ਸਭ ਕੁਝ ਹੋਣ ਦੇ ਬਾਵਜੂਦ ਸਥਾਨਕ ਵਾਸੀਆਂ ਨੂੰ ਪੀਣ ਵਾਲਾ ਪਾਣੀ ਦੂਰ ਤੋਂ ਲਿਆਉਣਾ ਪੈਂਦਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਸਾਨੂੰ ਇਸ ਪਾਣੀ ਦੀ ਟੈਂਕੀ ਦਾ ਕੋਈ ਫਾਇਦਾ ਨਹੀਂ ਹੈ। ਸਰਕਾਰ ਨੇ ਬੇਸ਼ਕ ਇਸ ਦੀ ਉਸਾਰੀ ਲਈ ਲੱਖਾਂ ਰੁਪਏ ਖਰਚ ਕਰ ਦਿੱਤੇ ਪਰ ਅਸੀਂ ਅੱਜ ਵੀ ਪੀਣ ਦਾ ਪਾਣੀ ਦੂਰ ਤੋਂ ਲੈਕੇ ਆਉਂਦੇ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦਾ ਹੱਲ ਕਰਨ ਲਈ ਗੁਹਾਰ ਲਗਾਈ ਹੈ।

ਪਿਛਲੇ 16 ਸਾਲ ਤੋਂ ਪਾਣੀ ਦੀ ਟੈਂਕੀ ਬਣੀ ਚਿੱਟਾ ਹਾਥੀ

ਜਦੋਂ ਇਸ ਬਾਰੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰੇਸ਼ ਪੁਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਲੋਕਾਂ ਵੱਲੋਂ ਲਗਾਏ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਇਹ ਟੰਕੀ ਬਣਾਈ ਗਈ ਸੀ ਤਾਂ ਇਹ ਸਹੀ ਸੀ। ਲੋਕਾਂ ਨੂੰ ਪਾਣੀ ਦੀ ਸਪਲਾਈ ਕੀਤੀ ਜਾਂਦੀ ਸੀ। ਪਿਛਲੇ ਕੁਝ ਸਮੇਂ ਤੋਂ ਤਕਨੀਕੀ ਖਰਾਬੀ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਇਸ ਸਮੱਸਿਆ ਬਾਰੇ ਪ੍ਰਸ਼ਾਸਨ ਨੂੰ ਜਾਨੂੰ ਕਰਵਾਉਣਗੇ ਤਾਂ ਜੋ ਜਲਦ ਹੱਲ ਕੀਤਾ ਜਾਵੇ।

ABOUT THE AUTHOR

...view details