ਪਠਾਨਕੋਟ:ਪਹਾੜਾਂ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਚੱਲਦੇ ਬਮਿਆਲ ਸੈਕਟਰ ਦੇ ਨਾਲ ਨਿਕਲਦੇ ਉੱਜ ਦਰਿਆ ਵਿੱਚ ਅਚਾਨਕ ਉਫਾਨ ਆ ਗਿਆ ਜਿਸ ਦੇ ਚੱਲਦੇ ਹਰ ਪਾਸੇ ਪਾਣੀ ਹੀ ਪਾਣੀ ਹੋ ਗਿਆ। ਬਮਿਆਲ ਦੀਆਂ ਸੜਕਾਂ ਦੇ ਉੱਪਰ ਪਾਣੀ ਦਿਖਣ ਲੱਗ ਪਿਆ ਜਿਸ ਤੋਂ ਬਾਅਦ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਖਾਸੀ ਦਿੱਕਤ ਹੋਣ ਲੱਗੀ ਹੈ। ਇਹੀ ਨਹੀਂ ਉੱਝ ਦਰਿਆ ਦੇ ਵਿੱਚ ਆਏ ਉਫਾਨ ਦੇ ਚਲਦੇ ਦਰਿਆ ਤੋਂ ਉਸ ਪਾਰ ਕਰੀਬ 14 ਪਿੰਡਾਂ ਦਾ ਸੰਪਰਕ ਵੀ ਟੁੱਟ ਗਿਆ, ਕਿਉਂਕਿ ਸੜਕਾਂ ’ਤੇ ਉੱਪਰ ਪਾਣੀ ਆ ਗਿਆ ਹੈ।
ਇਹ ਵੀ ਪੜੋ: ਮੀਂਹ ਦਾ ਕਹਿਰ: ਹਿਮਾਚਲ ਸਣੇ ਉਤਰਾਖੰਡ, ਕਸ਼ਮੀਰ 'ਚ ਹੜ ਵਰਗੇ ਹਾਲਾਤ
ਉਜ ਦਰਿਆ ਦੇ ਵਿੱਚ ਆਏ ਉਫਾਨ ਦਾ ਪਾਣੀ ਪਿੰਡ ਧੰਨਵਾਲ ਦੇ ਸਕੂਲ ਤੱਕ ਪੁਜ ਗਿਆ ਜੋ ਸਾਫ ਨਜ਼ਰ ਆ ਰਿਹਾ ਸੀ। ਸੜਕਾਂ ’ਤੇ ਆਵਾਜਾਈ ਦੇ ਵਿੱਚ ਵੀ ਕਾਫ਼ੀ ਰੁਕਾਵਟ ਆ ਗਈ ਅਤੇ ਇਸ ਤੋਂ ਇਲਾਵਾ ਉੱਜ ਦਰਿਆ ਦੇ ਕੰਢੇ ਵਸੇ ਗੁੱਜਰਾਂ ਦੇ ਕੁੱਲ ਵੀ ਪਾਣੀ ਦੇ ਵਿੱਚ ਡੁੱਬ ਗਏ ਅਤੇ ਇਸ ਦੇ ਨਾਲ ਹੀ ਕਿਸਾਨਾਂ ਦੀ ਫਸਲ ਦਾ ਵੀ ਨੁਕਸਾਨ ਹੋਇਆ ਹੈ, ਜਿਥੇ ਕਿ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਉੱਥੇ ਪਸ਼ੂਆਂ ਦਾ ਚਾਰਾ ਵੀ ਕਾਫ਼ੀ ਨੁਕਸਾਨਿਆ ਗਿਆ ਹੈ ਜਿਸ ਨੂੰ ਲੈ ਕੇ ਕਿਸਾਨਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕੀ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਇਸ ਬਾਰੇ ਗੱਲ ਕਰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਉੱਜ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਉਣ ਕਰਕੇ ਕਾਫੀ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਦੀ ਫਸਲ ਬਰਬਾਦ ਹੋ ਗਈ ਹੈ। ਪਸ਼ੂਆਂ ਦੇ ਚਾਰੇ ਦਾ ਵੀ ਨੁਕਸਾਨ ਹੋਇਆ ਹੈ। ਇਹ ਨਹੀਂ ਉੱਝ ਦਰਿਆ ਦੇ ਉਸ ਪਾਰ ਦੇ ਪਿੰਡਾਂ ਦੇ ਵਿੱਚ ਆ ਜਾਣ ਦੇ ਲਈ ਵੀ ਦਿੱਕਤ ਆ ਗਈ ਹੈ ਉਨ੍ਹਾਂ ਨੇ ਆਪਣੇ ਨੁਕਸਾਨ ਹੋਈ ਫਸਲ ਦਾ ਸਰਕਾਰ ਵੱਲੋਂ ਮੁਆਵਜ਼ਾ ਮੰਗਿਆ।
ਇਹ ਵੀ ਪੜੋ: ਬੱਦਲ ਫਟਣ ਨਾਲ ਤਬਾਹੀ ਮਚੀ