ਪਠਾਨਕੋਟ: ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਕਰੈਸ਼ ਹੋਏ ਸੈਨਾ ਦੇ ਹੈਲੀਕਪਟਰ ਦੇ ਪਾਇਲਟ ਅਤੇ ਕੋ ਪਾਇਲਟ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ। ਜਿਸਦੇ ਚੱਲਦੇ ਭਾਰਤੀ ਸੈਨਾ, ਭਾਰਤੀ ਨੌ ਸੈਨਾ ਦੇ ਗੋਤਾਖੋਰ ਟੀਮਾਂ ਵੱਲੋਂ ਲਗਾਤਾਰ ਪਰਿਆਸ ਕੀਤਾ ਜਾ ਰਿਹਾ ਹੈ। ਜਿਸ ਦੇ ਵਿੱਚ 02 ਅਧਿਕਾਰੀ 04 ਜੇਸੀਓ ਅਤੇ 24 ਹੋਰ ਰੈਂਕ ਦੇ ਭਾਰਤੀ ਸੈਨਾ ਦੇ ਵਿਸ਼ੇਸ਼ ਬਲ ਗੋਤਾਖੋਰ ਦਲ ਸ਼ਾਮਲ ਹਨ। ਇਸ ਤੋਂ ਇਲਾਵਾ 02 ਅਧਿਕਾਰੀ 01 ਜੇਸੀਓ ਅਤੇ 24 ਹੋਰ ਰੈਂਕ ਮਲਟੀ ਬੀਮ ਸੋਨਾਰ, ਸਾਈਡ ਸਕੈਨਰ ਸ਼ਾਮਿਲ ਹਨ। ਇਸ ਦੇ ਵਿੱਚ ਸੰਚਾਲਿਤ ਵਾਹਨ ਅਤੇ ਅੰਡਰਵਾਟਰ ਮੈਨਿਪੁਲੇਟਰਜ਼ ਜੋ ਚੰਡੀਗੜ੍ਹ, ਦਿੱਲੀ,ਮੁੰਬਈ ਅਤੇ ਕੋਚੀ ਤੋਂ ਲਿਆਂਦੇ ਗਏ ਹਨ ਅਤੇ ਡੈਮ ਦੇ ਦੁਰਘਟਨਾ ਸਥਾਨ ਦੀ ਕਾਰਵਾਈ ਵਿੱਚ ਲਗਾਏ ਗਏ ਹਨ।
ਖ਼ਰਾਬ ਮੌਸਮ ਅਤੇ ਬਾਰਿਸ਼ ਦੇ ਬਾਵਜੂਦ ਤਲਾਸ਼ੀ ਅਭਿਆਨ ਬੇਰੋਕ ਟੋਕ ਜਾਰੀ ਹੈ। ਦੇਸ਼ ਭਰ ਦੇ ਸੈਨਾ, ਨੌ ਸੈਨਾ, ਹਵਾਈ ਸੈਨਾ ਐੱਨ.ਡੀ.ਆਰ.ਐੱਫ ਐੱਸ.ਡੀ.ਆਰ.ਐੱਫ, ਗੈਰ ਸਰਕਾਰੀ ਸੰਗਠਨ , ਸੂਬੇ ਦੀ ਪੁਲਿਸ, ਡੈਮ ਪ੍ਰਸ਼ਾਸਨ ਅਤੇ ਨਿੱਜੀ ਫਰਮਾਂ ਦੇ ਵਿਸ਼ੇਸ਼ ਉਪਕਰਨ ਵੀ ਕਾਰਵਾਈ ਵਿੱਚ ਸ਼ਾਮਿਲ ਹਨ।