ਆਜ਼ਾਦੀ ਤੋਂ ਬਾਅਦ ਬਣਨ ਲੱਗੀ ਸੁੰਦਰ ਤੇ ਪੂਰਨ ਨਗਰ ਨੂੰ ਆਪਸ ’ਚ ਜੋੜਨ ਵਾਲੀ ਸੜਕ
ਪਠਾਨਕੋਟ ਦੇ ਸੁੰਦਰ ਨਗਰ ਤੇ ਪੂਰਨ ਨਗਰ ਨੂੰ ਆਪਸ ’ਚ ਜੋੜਨ ਵਾਲੀ ਸੜਕ ਜੋ ਕਿ ਪਿਛਲੇ ਕਈ ਸਾਲਾਂ ਤੋਂ ਨਹੀਂ ਬਣੀ। ਬੀਤ੍ਹੇ ਦਿਨ ਇਸ ਸੜਕ ਦੇ ਨਿਰਮਾਣ ਦਾ ਕੰਮ ਵਾਰਡ ਨੰਬਰ 31 ਦੇ ਸਾਬਕਾ ਕੌਂਸਲਰ ਵਿਕਰਮ ਮਹਾਜਨ ਵੱਲੋਂ ਸ਼ੁਰੂ ਕਰਵਾ ਦਿੱਤਾ ਗਿਆ ਹੈ, ਜਿਸ ਦੀ ਲਾਗਤ ਕਰੀਬ 38 ਲੱਖ ਰੁਪਏ ਆਵੇਗੀ।
ਪਠਾਨਕੋਟ: ਚਾਹੇ ਸਰਕਾਰਾਂ ਵਿਕਾਸ ਕਾਰਜਾਂ ਦੇ ਲੱਖ ਦਾਅਵੇ ਕਰਨ ਪਰ ਪਿਛਲੀਆਂ ਸਰਕਾਰਾਂ ਵੱਲੋਂ ਕੀਤੇ ਪਠਾਨਕੋਟ ’ਚ ਉਸ ਵੇਲੇ ਖੋਖਲੇ ਸਾਬਤ ਹੁੰਦੇ ਹਨ ਜਦੋਂ ਇਹ ਸਾਹਮਣੇ ਆਉਂਦਾ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੋ ਸੜਕ ਸਿਰਫ਼ ਕਾਗਜ਼ਾਂ ’ਚ ਬਣਦੀ ਰਹੀ ਪਰ ਹੁਣ ਉਹ ਸੜਕ ਅਸਲ ’ਚ ਬਣਨ ਜਾ ਰਹੀ ਹੈ ਇਹ ਪਠਾਨਕੋਟ ਦੀ ਸੁੰਦਰ ਨਗਰ ਤੋਂ ਪੂਰਨ ਨਗਰ ਜਾਣ ਵਾਲੀ ਸੜਕ ਜੋ ਕਿ ਪਿਛਲੇ ਕਈ ਸਾਲਾਂ ਤੋਂ ਨਹੀਂ ਬਣੀ। ਲੋਕ ਰੋਜ਼ਾਨਾ ਇਸ ਸੜਕ ਤੋਂ ਲੰਘਦਿਆਂ ਡਰਦੇ ਸਨ ਕਿ ਕਿਤੇ ਕੋਈ ਹਾਦਸਾ ਨਾ ਹੋ ਜਾਵੇ। ਬੀਤ੍ਹੇ ਦਿਨ ਇਸ ਸੜਕ ਦੇ ਨਿਰਮਾਣ ਦਾ ਕੰਮ ਵਾਰਡ ਨੰਬਰ 31 ਦੇ ਸਾਬਕਾ ਕੌਂਸਲਰ ਵਿਕਰਮ ਮਹਾਜਨ ਵੱਲੋਂ ਸ਼ੁਰੂ ਕਰਵਾ ਦਿੱਤਾ ਗਿਆ ਹੈ, ਜਿਸ ਦੀ ਲਾਗਤ ਕਰੀਬ 38 ਲੱਖ ਰੁਪਏ ਆਵੇਗੀ।