ਪਠਾਨਕੋਟ: ਸਰਕਾਰਾਂ ਹਰ ਵਰਗ ਨੂੰ ਸੁੱਖ ਸਹੂਲਤਾਂ ਦੇਣ ਦੇ ਵਾਅਦੇ ਕਰਦੀਆਂ ਨਹੀਂ ਧੱਕਦੀਆਂ, ਪਰ ਸਰਕਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਦੀ ਜਮੀਨੀ ਪੱਧਰ 'ਤੇ ਕੀ ਹਕੀਕਤ ਹੈ ਇਸ ਦੀ ਉਦਾਹਰਣ ਪਠਾਨਕੋਟ ਦੇ ਪਿੰਡ ਕਾਲੀਆ ਚੱਕ ਤੋਂ ਦੇਖਣ ਨੂੰ ਮਿਲਦੀ ਹੈ ਜਿਥੋਂ ਦਾ ਦੇ ਲੋਕਾਂ ਇੱਕ ਸਾਲ ਬੀਤ ਜਾਣ ਮਗਰੋਂ ਵੀ ਸਰਕਾਰ ਵੱਲੋਂ ਦਿੱਤੀ ਜਾਂਦੀ ਸ਼ਗਨ ਸਕੀਮ ਦੀ ਉਡੀਕ ਕਰ ਰਹੇ ਹਨ।
ਦੱਸ ਦਈਏ ਕਿ ਪਿੰਡ ਕਾਲੀਆ ਚੱਕ ਦੇ ਹੀ ਕੁਝ ਪਰਿਵਾਰਾਂ ਨੇ ਆਪਣੀ ਧੀਆਂ ਦੇ ਵਿਆਹ ਪਿਛਲੇ ਸਾਲ ਕੀਤੇ ਸਨ ਤੇ ਨਵੰਬਰ ਮਹੀਨੇ ਤੋਂ ਬਾਅਦ ਕਿਸੇ ਨੂੰ ਵੀ ਸ਼ਗਨ ਸਕੀਮ ਦੇ ਪੈਸੇ ਨਹੀਂ ਮਿਲੇ ਜਿਸ ਨੂੰ ਲੈ ਕੇ ਲੋਕ ਸਰਕਾਰ ਅੱਗੇ ਗੁਹਾਰ ਲਗਾ ਰਹੇ ਹਨ ਕਿ ਜੇ ਕਰ ਸਰਕਾਰ ਕੋਈ ਸਕੀਮਾਂ ਚਲਾਉਂਦੀ ਹੈ ਤਾਂ ਉਸ ਨੂੰ ਲੋਕਾਂ ਤੱਕ ਪਹੁੰਚਾਇਆ ਵੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਨੂੰ ਸ਼ਗਨ ਸਕੀਮ ਦੇ ਪੈਸੇ ਦੇਣ ਦੀ ਗੱਲ ਆਖੀ ਗਈ ਸੀ ਪਰ ਇਕ ਸਾਲ ਬੀਤਣ ਨੂੰ ਹੈ ਅਜੇ ਤੱਕ ਸ਼ਗਨ ਸਕੀਮ ਦੇ ਪੈਸੇ ਨਹੀਂ ਮਿਲ ਸਕੇ।