ਪੰਜਾਬ

punjab

ETV Bharat / state

ਹੈਲਥ ਡਾਇਰੈਕਟਰ ਨੇ ਐੱਨ.ਐੱਚ.ਆਰ.ਐੱਮ ਮੁਲਾਜ਼ਮਾਂ ਨੂੰ ਦੱਸਿਆ ਬਲੈਕਮੇਲਰ - coronavirus update

ਪਠਾਨਕੋਟ ਸਿਵਲ ਹਸਪਤਾਲ 'ਚ ਪੰਜਾਬ ਹੈਲਥ ਡਾਇਰੈਕਟਰ ਵਲੋਂ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਲੋਂ ਪ੍ਰਦਰਸ਼ਨ ਕਰ ਰਹੇ ਐੱਨਐੱਚਆਰਐੱਮ ਸਿਹਤ ਕਾਮਿਆਂ ਨੂੰ ਬਲੈਕਮੇਲਰ ਕਿਹਾ। ਉਨ੍ਹਾਂ ਕਿਹਾ ਕਿ ਸਿਹਤ ਕਾਮਿਆਂ ਵਲੋਂ ਸਰਕਾਰ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ।

ਹੈਲਥ ਡਾਇਰੈਕਟਰ ਨੇ ਐੱਨ.ਐੱਚ.ਆਰ.ਐੱਮ ਮੁਲਾਜ਼ਮਾਂ ਨੂੰ ਦੱਸਿਆ ਬਲੈਕਮੇਲਰ
ਹੈਲਥ ਡਾਇਰੈਕਟਰ ਨੇ ਐੱਨ.ਐੱਚ.ਆਰ.ਐੱਮ ਮੁਲਾਜ਼ਮਾਂ ਨੂੰ ਦੱਸਿਆ ਬਲੈਕਮੇਲਰ

By

Published : May 10, 2021, 9:31 PM IST

ਪਠਾਨਕੋਟ: ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੇ ਚੱਲਦਿਆਂ ਸਰਕਾਰ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਐੱਨ.ਐੱਚ.ਆਰ.ਐੱਮ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਉਹ ਲੰਬੇ ਸਮੇਂ ਤੋਂ ਸਿਹਤ ਮਹਿਕਮੇ 'ਚ ਕੰਮ ਕਰ ਰਹੇ ਹਨ, ਤੇ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰੇ।

ਹੈਲਥ ਡਾਇਰੈਕਟਰ ਨੇ ਐੱਨ.ਐੱਚ.ਆਰ.ਐੱਮ ਮੁਲਾਜ਼ਮਾਂ ਨੂੰ ਦੱਸਿਆ ਬਲੈਕਮੇਲਰ

ਇਸ ਦੇ ਚੱਲਦਿਆਂ ਪੰਜਾਬ ਹੈਲਥ ਡਾਇਰੈਕਟਰ ਵਲੋਂ ਪਠਾਨਨਕੋਟ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵਲੋਂ ਅਧਿਕਾਰੀਆਂ ਨਾਲ ਬੈਠਕ ਕਰਕੇ ਜ਼ਿਲ੍ਹੇ 'ਚ ਕੋਰੋਨਾ ਸਥਿਤੀ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੋਰੋਨਾ ਦੀ ਸਥਿਤੀ ਦੇ ਚੱਲਦਿਆਂ ਐੱਨਐੱਚਆਰਐੱਮ ਸਿਹਤ ਕਾਮੇ ਹੜਤਾਲ 'ਤੇ ਗਏ ਹਨ। ਉਨ੍ਹਾਂ ਦਾ ਕਹਿਣਾ ਕਿ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਵਲੋਂ ਸਰਕਾਰ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਸੇਵਾਮੁਕਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਆਕਸੀਜਨ ਦੀ ਕਮੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜ਼ਰੂਰਤ ਦੇ ਹਿਸਾਬ ਨਾਲ ਜਿਥੇ ਆਕਸੀਜਨ ਦੀ ਜ਼ਰੂਰਤ ਹੈ, ਉਥੇ ਉਪਲੱਬਧ ਕਰਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ:ਲੁਧਿਆਣਾ: ਹਸਪਤਾਲ ’ਚ ਕੋਰੋਨਾ ਕਾਰਨ 2 ਮੌਤਾਂ, ਪਰਿਵਾਰ ਨੇ ਲਾਏ ਲਾਪਰਵਾਹੀ ਦੇ ਇਲਜਾਮ

ABOUT THE AUTHOR

...view details