ਪੰਜਾਬ

punjab

ETV Bharat / state

ਸਾਬਕਾ ਸਰਪੰਚ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਹੋਣਾ ਪਿਆ ਮਹਿੰਗਾ - ਕਾਂਗਰਸ ਪਾਰਟੀ

ਪਠਾਨਕੋਟ ਵਿਚ ਪਿੰਡ ਮਾਜਰਾ ਦਾ ਸਾਬਕਾ ਸਰਪੰਚ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਿਆ ਸੀ ਇਸ ਤੋਂ ਬਾਅਦ ਉਸਦੇ ਘਰ ਵਿਜੀਲੈਂਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਸਾਬਕਾ ਸਰਪੰਚ ਨੇ ਕਿਹਾ ਹੈ ਕਿ ਮੈਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਸਾਬਕਾ ਸਰਪੰਚ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਹੋਣਾ ਪਿਆ ਮਹਿੰਗਾ
ਸਾਬਕਾ ਸਰਪੰਚ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਹੋਣਾ ਪਿਆ ਮਹਿੰਗਾ

By

Published : May 17, 2021, 5:27 PM IST

ਪਠਾਨਕੋਟ:ਪਿੰਡ ਮਾਜਰਾ ਦੇ ਸਾਬਕਾ ਸਰਪੰਚ ਰਾਕੇਸ਼ ਕੁਮਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿਚ ਸ਼ਾਮਲ ਹੋਣ 'ਤੇ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਵਿਜੀਲੈਂਸ ਵਿਭਾਗ ਵੱਲੋਂ ਉਸ ਨੂੰ ਆਪਣੇ ਸਮੇਂ ਦੇ ਵਿਚ ਕਰਵਾਏ ਕੰਮ ਦੇ ਵਿੱਚ ਮਿੱਟੀ ਦੀ ਪਟਾਈ ਦੀ ਸਹੀ ਜਾਣਕਾਰੀ ਨਾ ਦੇਣ ਤੇ ਮਾਮਲਾ ਦਰਜ ਕੀਤਾ ਗਿਆ। ਜਿਸ ਨੂੰ ਲੈ ਕੇ ਉਨ੍ਹਾਂ ਦੇ ਘਰ ਸ਼੍ਰੋਮਣੀ ਅਕਾਲੀ ਦੇ ਆਗੂ ਗੁਰਬਚਨ ਸਿੰਘ ਬੱਬੇਹਾਲੀ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਰਿੰਦਰ ਸਿੰਘ ਮਿੰਟੂ ਵਿਸ਼ੇਸ਼ ਤੌਰ ਤੇ ਪੁੱਜੇ। ਉਨ੍ਹਾਂ ਨੇ ਪਰਿਵਾਰ ਦੇ ਨਾਲ ਬੈਠ ਕੇ ਉਨ੍ਹਾਂ ਨੂੰ ਹੌਸਲਾ ਦਿੱਤਾ।

ਸਾਬਕਾ ਸਰਪੰਚ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਹੋਣਾ ਪਿਆ ਮਹਿੰਗਾ

ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਕੋਲੋਂ ਇਹ ਸਹਿਣ ਨਹੀਂ ਹੋਇਆ ਕਿ ਕਾਂਗਰਸ ਦਾ ਸਰਪੰਚ ਰਹਿ ਚੁੱਕਾ ਸਰਪੰਚ ਰਾਕੇਸ਼ ਕੁਮਾਰ ਜਿਸ ਦੀ ਪਤਨੀ ਇਸ ਵੇਲੇ ਮੌਜੂਦਾ ਕਾਂਗਰਸ ਪਿੰਡ ਮਾਜਰਾ ਦੀ ਸਰਪੰਚ ਹੈ ਅਤੇ ਇਹ ਪਰਿਵਾਰ ਤਿੰਨ ਵਾਰ ਸਰਪੰਚੀ ਦੀ ਚੋਣ ਤੇ ਜਿੱਤ ਚੁੱਕਿਆ ਹੈ ਅਤੇ ਹੁਣ ਜਦੋਂ ਇਹ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਚ ਸ਼ਾਮਿਲ ਹੋ ਗਿਆ ਤਾਂ ਇਸ ਨੂੰ ਕਰੀਬ 3 ਸਾਲ ਪਹਿਲਾਂ ਜੋ ਕੰਮ ਕਰਵਾਇਆ ਗਿਆ ਸੀ ਉਸ ਦਾ ਲੇਖਾ ਜੋਖਾ ਸਹੀ ਨਾ ਦੱਸਦੇ ਹੋਏ ਵਿਜੀਲੈਂਸ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਹੈ ਜੋ ਕਿ ਰਾਜਨੀਤੀ ਦੇ ਨਾਲ ਪ੍ਰੇਰਿਤ ਹੈ।
ਇਸ ਮੌਕੇ ਤੇ ਸਾਬਕਾ ਸਰਪੰਚ ਰਾਕੇਸ਼ ਕੁਮਾਰ ਦੀ ਪਤਨੀ ਜੋ ਕਿ ਇਸ ਵੇਲੇ ਮੌਜੂਦਾ ਸਰਪੰਚ ਵੀ ਹਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਧੱਕਾਸ਼ਾਹੀ ਕੀਤੀ ਗਈ ਹੈ ਜੋ ਕਿ ਸਰਾਸਰ ਗਲਤ ਹੈ।ਇਸ ਮੌਕੇ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਮਿੰਟੂ ਨੇ ਕਿਹਾ ਕਿ ਵਿਧਾਇਕ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਚ ਜੁੜ ਰਹੇ ਲੋਕਾਂ ਨੂੰ ਵੇਖ ਕੇ ਰਿਹਾ ਨਾ ਗਿਆ ਜਿਸ ਕਰਕੇ ਉਹ ਗਲਤ ਰਾਜਨੀਤੀ ਕਰ ਰਹੇ ਹਨ। ਜਿਸ ਮਾਮਲੇ ਦੇ ਵਿੱਚ ਰਾਕੇਸ਼ ਕੁਮਾਰ ਉਪਰ ਵਿਜੀਲੈਂਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਉਸ ਕੰਮ ਨੂੰ ਲੈ ਕੇ ਉਸ ਸਮੇਂ ਦੇ ਏਡੀਸੀ ਵੱਲੋਂ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਵੀ ਕੀਤਾ ਗਿਆ ਹੈ।

ਇਹ ਵੀ ਪੜੋ:ਹਾਂਸੀ ਬ੍ਰਾਂਚ ਨਹਿਰ ਵਿੱਚੋਂ ਮਿਲ ਰਹੀਆਂ ਮਰੀਆਂ ਹੋਈਆਂ ਮੁਰਗੀਆਂ

ABOUT THE AUTHOR

...view details