ਪਠਾਨਕੋਟ :ਰਾਸ਼ਟਰੀ ਡਾਕਟਰ ਡੇਅ ਦੇ ਮੌਕੇ ਤੇ ਪਠਾਨਕੋਟ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਮੰਗਾਂ ਦੇ ਸਬੰਧ ਵਿਚ ਪੂਰਾ ਦਿਨ ਧਰਨਾ ਦਿੱਤਾ। ਪੰਜਾਬ ਸਰਕਾਰ ਛੇਵੇਂ ਪੇਅ ਕਮਿਸ਼ਨ ਦੇ ਐੱਨਪੀਏ ਨੂੰ 25 ਪ੍ਰਤੀਸ਼ਤ ਤੋਂ ਘੱਟ ਕਰਕੇ 20 ਪ੍ਰਤੀਸ਼ਤ ਕਰਨ ਤੇ ਡਾਕਟਰਾਂ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਮਾਰਚ ਵੀ ਕੱਢਿਆ ਤੇ ਪੂਰਾ ਦਿਨ ਐਮਰਜੈਂਸੀ ਸੇਵਾਵਾਂ ਰਹੀਆਂ ਠੱਪ ਰੱਖੀਆਂ।
ਪਠਾਨਕੋਟ ਦੇ ਡਾਕਟਰਾਂ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਇਕ ਰੋਸ ਰੈਲੀ ਕੱਢੀ ਗਈ ਜਿਸ ਦੇ ਵਿਚ ਡਾਕਟਰਾਂ ਵੱਲੋਂ ਕੋਰੋਨਾ ਵਾਇਰਸ ਨੂੰ ਫੁੱਲ ਮਾਲਾਵਾਂ ਪਾ ਕੇ ਸਨਮਾਨਿਤ ਕੀਤਾ ਗਿਆ ਉਥੇ ਹੀ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਛੇਵੇਂ ਪੇਅ ਕਮਿਸ਼ਨ ਅਤੇ ਨਾਨ ਪ੍ਰੈਕਟਿਸ ਅਲਾਊਂਸ ਨੂੰ ਬੇਸਿਕ ਵੇਤਨ ਤੋਂ ਡੀਲਿੰਕ ਕਰਨ ਅਤੇ ਐੱਨਪੀਏ 25 ਪ੍ਰਤੀਸ਼ਤ ਤੋਂ ਘਟਾ ਕੇ 20 ਪ੍ਰਤੀਸ਼ਤ ਤੱਕ ਕੀਤੇ ਜਾਣ ਨੂੰ ਲੈ ਕੇ ਸੂਬੇ ਭਰ ਦੇ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ।