ਪਠਾਨਕੋਟ: ਸੂਬੇ ਵਿੱਚ ਕਾਂਗਰਸ ਸਰਕਾਰ ਨੂੰ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ, ਪਰ ਜੇ ਗੱਲ ਵਿਕਾਸ ਕੰਮਾਂ ਦੇ ਵਾਅਦਿਆਂ ਦੀ ਕਰੀਏ ਤਾਂ ਉਹ ਖੋਖਲੇ ਹੀ ਨਜ਼ਰ ਆ ਰਹੇ ਹਨ। ਅਜਿਹਾ ਹੀ ਕੁੱਝ ਦੇਖਣ ਨੂੰ ਮਿਲ ਰਿਹਾ ਹੈ ਹਲਕਾ ਭੋਆ ਵਿਖੇ ਜਿਥੋਂ ਦੀ ਮੁੱਖ ਸੜਕ ਜੋ ਕਿ ਸੁੰਦਰ ਚੱਕ ਰੋਡ ਦੇ ਨਾਂਅ ਵਜੋਂ ਜਾਣੀ ਜਾਂਦੀ ਹੈ। ਇਹ ਸੜਕ ਸਰਹੱਦੀ ਖੇਤਰ ਦੇ ਲਗਭਗ 5 ਦਰਜਨ ਤੋਂ ਜ਼ਿਆਦਾ ਪਿੰਡਾਂ ਨੂੰ ਜੋੜਦੀ ਹੈ ਜਿਸ ਦੀ ਹਾਲਤ ਇਨਾ ਦਿਨੀ ਏਨੀ ਖਸਤਾ ਹੈ ਕਿ ਹਰ ਵੇਲੇ ਹਾਦਸਿਆਂ ਦਾ ਡਰ ਲੱਗਾ ਰਹਿੰਦਾ ਹੈ।
ਲੋਕਾਂ ਨੇ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਹੁਣ ਮਜ਼ਾਕੀਆ ਚੁਟਕਲੇ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰਨੇ ਸ਼ੁਰੂ ਕਰ ਦਿੱਤੇ ਹਨ ਇਹੀ ਨਹੀਂ ਇਸ ਸੜਕ ਨੂੰ ਲੈ ਕੇ ਹਲਕੇ ਦੇ ਵਿਧਾਇਕ ਨੇ ਵੀ ਵੱਡਾ ਬਿਆਨ ਦੇ ਦਿੱਤਾ ਹੈ ਕਿ ਜੇ ਇਹ ਸੜਕ ਨਾ ਬਣੀ ਤਾਂ ਉਹ ਅਗਲੀ ਵਾਰੀ ਵਿਧਾਨ ਸਭਾ ਚੋਣ ਨਹੀਂ ਲੜਨਗੇ।