ਪਠਾਨਕੋਟ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਨਵੀਂ ਤਕਨੀਕ ਨਾਲ ਮੱਕੀ ਦੀ ਖੇਤੀ ਕਰਨ ਬਾਰੇ ਜਾਗਰੁਕ ਕੀਤਾ ਜਾ ਰਿਹਾ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਪ੍ਰਦਰਸ਼ਨੀ ਲਾ ਕੇ ਸਹੀ ਢੰਗ ਨਾਲ ਫ਼ਸਲ ਦੀ ਬਿਜਾਈ ਦੇ ਬਾਰੇ ਦੱਸਿਆ ਜਾ ਰਿਹਾ ਹੈ। ਸੁਚਾਰੂ ਢੰਗ ਨਾਲ ਬਿਜਾਈ ਕਰ ਕਿਸਾਨ ਪ੍ਰਤੀ ਏਕੜ ਜਮੀਨ ਤੋਂ ਲਗਭਗ 30 ਤੋਂ 40 ਕੁਇੰਟਲ ਤੱਕ ਲੈ ਪੈਦਾਵਾਰ ਸਕਦੇ ਹਨ।
ਕਿਸਾਨਾਂ ਨੂੰ ਜਾਗਰੁਕ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਆਏ ਦਿਨ ਖੇਤੀ ਕਰਨ ਦੀਆਂ ਨਵੀਆਂ ਤਕਨੀਕਾਂ ਦੱਸੀਆਂ ਜਾਂਦੀਆਂ ਹਨ ਤਾਂਕਿ ਕਿਸਾਨ ਸਹੀ ਢੰਗ ਨਾਲ ਫ਼ਸਲ ਲਾ ਕੇ ਚੰਗੀ ਪੈਦਾਵਾਰ ਕਰ ਸਕਣ। ਇਸ ਦੇ ਚਲਦੇ ਖੇਤੀਬਾੜੀ ਅਧਿਕਾਰੀਆਂ ਵੱਲੋਂ ਪਿੰਡਾਂ 'ਚ ਜਾ ਕੇ ਕਿਸਾਨਾਂ ਨੂੰ ਸੁਚਾਰੂ ਢੰਗ ਨਾਲ ਫ਼ਸਲਾਂ ਦੀ ਬਿਜਾਈ ਕਰਨ ਬਾਰੇ ਜਾਗਰੁਕ ਕੀਤਾ ਜਾ ਰਿਹਾ ਹੈ।