ਪਠਾਨਕੋਟ: ਜ਼ਿਲ੍ਹੇ ’ਚ ਅਵਾਰਾ ਕੁੱਤਿਆਂ ਦਾ ਕਹਿਰ ਵਧਦਾ ਜਾ ਰਿਹਾ ਹੈ ਤੇ ਇਹ ਕੁੱਤੇ ਜ਼ਿਆਦਾਤਰ ਛੋਟੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ’ਚ ਕੁੱਤਿਆਂ ਨੇ ਬਹੁਤ ਦਹਿਸ਼ਤ ਫੈਲਾ ਰੱਖੀ ਹੈ ਤੇ ਆਏ ਦਿਨੀਂ ਇਹ ਕੁੱਤੇ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ।
ਇਹ ਵੀ ਪੜੋ: ਵਿਧਾਇਕ ਨੇ ਹੀ ਉਡਾਈਆਂ ਮੁੱਖ ਮੰਤਰੀ ਦੇ ਆਦੇਸ਼ਾਂ ਦੀਆਂ ਧੱਜੀਆਂ
ਦੱਸ ਦਈਏ ਕਿ ਪਿਛਲੇ 2 ਦਿਨਾਂ ਦੇ ਅੰਦਰ ਪਠਾਨਕੋਟ ਦੇ ਮੁਹੱਲਾ ਚਾਰ ਮਰਲਾ ਕੁਆਰਟਰ ਵਿਖੇ ਕੁੱਤਿਆਂ ਨੇ 7 ਬੱਚਿਆਂ ਸਮੇਤ 14 ਲੋਕਾਂ ਨੂੰ ਵੱਢ ਲਿਆ ਜੋ ਗੰਭੀਰ ਰੂਪ ’ਚ ਜਖਮੀ ਹੋ ਗਏ ਤੇ ਇਹਨਾਂ ਲੋਕਾਂ ਨੂੰ ਸਰਕਾਰੀ ਹਸਪਤਾਲ ’ਚ ਐਂਟੀ ਰੈਬੀਜ਼ ਇੰਜੈਕਸ਼ਨ ਲਗਵਾਏ ਗਏ ਹਨ। ਕੁੱਤਿਆਂ ਦੇ ਇਸ ਹਮਲੇ ਨੂੰ ਲੈ ਕੇ ਸਥਾਨਕ ਲੋਕਾਂ ਦੇ ਵਿੱਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ ਤੇ ਲੋਕਾਂ ਘਰਾਂ ਤੋਂ ਬਾਹਰ ਨਿਕਲਨ ਤੋਂ ਡਰ ਰਹੇ ਹਨ। ਜ਼ਿਲ੍ਹੇ ’ਚ 2 ਮਹੀਨਿਆਂ ਅੰਦਰ 1655 ਲੋਕਾਂ ਨੂੰ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾ ਲਿਆ ਹੈ ਤੇ ਅੰਕੜਾ ਵਧਦਾ ਹੀ ਜਾ ਰਿਹਾ ਹੈ।
ਇਹ ਵੀ ਪੜੋ: ਪੰਜਾਬ ਸਰਕਾਰ ਦੇ ਮੌਨ ਦੀ ਅਪੀਲ ਰਹੀ ਬੇਅਸਰ