ਪਠਾਨਕੋਟ: ਨਗਰ ਨਿਗਮ ਪਠਾਨਕੋਟ ਦੇ ਪਹਿਲੇ ਮੇਅਰ ਅਨਿਲ ਵਾਸੂਦੇਵਾ ਦਾ ਕਾਰਜਕਾਲ ਖ਼ਤਮ ਹੋ ਗਿਆ ਹੈ। ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਮੇਅਰ ਅਨਿਲ ਵਾਸੂਦੇਵਾ ਨੇ ਪ੍ਰੈਸ ਕਾਨਫਰੰਸ ਕੀਤੀ।
ਇਸ ਕਾਨਫਰੰਸ ਦੌਰਾਨ ਪਿਛਲੇ ਤਿੰਨ ਸਾਲਾਂ ਤੋਂ ਕਾਂਗਰਸ ਦੇ ਵਿਧਾਇਕ ਅਤੇ ਸਰਕਾਰ 'ਤੇ ਆਰੋਪ ਲਗਾਉਣ ਵਾਲੇ ਮੇਅਰ ਵਾਸੁਦੇਵਾ ਕਾਰਜਕਾਲ ਦੇ ਅਖੀਰਲੇ ਪ੍ਰੈੱਸ ਵਾਰਤਾ 'ਚ ਥੋੜ੍ਹਾ ਸ਼ਾਂਤ ਵਿਖੇ।
ਮੇਅਰ ਦੀ ਜ਼ੁਬਾਨ ਤੋਂ ਨਾ ਵਿਧਾਇਕ ਅਤੇ ਨਾ ਹੀ ਕੈਪਟਨ ਸਰਕਾਰ ਦਾ ਨਾਂਅ ਨਿਕਲਿਆ। ਹਾਲਾਂਕਿ ਮੇਅਰ ਨੇ ਇਹ ਜ਼ਰੂਰ ਕਿਹਾ ਕਿ ਕੀ ਕਾਂਗਰਸ ਸਰਕਾਰ ਜਾਣ ਬੁੱਝ ਕੇ ਨਗਰ ਨਿਗਮ ਚੋਣਾਂ ਨੂੰ ਲਟਕਾ ਰਹੀ ਹੈ, ਅਜਿਹਾ ਇਸ ਲਈ ਕਿ ਪਿਛਲੇ ਤਿੰਨ ਸਾਲਾਂ ਤੋਂ ਕਾਂਗਰਸ ਨੇ ਕੋਈ ਕੰਮ ਨਹੀਂ ਕੀਤਾ ਚੁਣਾਵੀ ਫ਼ਾਇਦੇ ਦੇ ਲਈ ਹੁਣ ਉਨ੍ਹਾਂ ਵੱਲੋਂ ਕੰਮ ਕਰਵਾਏ ਜਾ ਰਹੇ ਹਨ।