ਪੰਜਾਬ

punjab

ETV Bharat / state

ਸਵਾਈਨ ਫਲੂ ਕਾਰਨ ਪਠਾਨਕੋਟ 'ਚ ਹੋਈ ਦੂਜੀ ਮੌਤ - pathankot

ਪਠਾਨਕੋਟ: ਪੰਜਾਬ ਭਰ ਵਿੱਚ ਕਈ ਲੋਕ ਸਵਾਈਨ ਫਲੂ ਦੀ ਚਪੇਟ ਵਿੱਚ ਆ ਚੁੱਕੇ ਨੇ ਅਤੇ ਕਈ ਮਰੀਜ਼ ਇਸ ਬੀਮਾਰੀ ਦੇ ਚੱਲਦੇ ਆਪਣੀ ਜਾਨ ਵੀ ਗੁਆ ਚੁੱਕੇ ਹਨ। ਪਠਾਨਕੋਟ ਨੂੰ ਵੀ ਸਵਾਈਨ ਫਲੂ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ ਪਠਾਨਕੋਟ ਵਿੱਚ ਸਵਾਈਨ ਫਲੂ ਦੀ ਵਜ੍ਹਾ ਨਾਲ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ।

ਫੋ਼ੋਟੋ।

By

Published : Feb 13, 2019, 6:30 AM IST

ਇਸ ਬਾਰੇ ਸਿਵਲ ਹਸਪਤਾਲ ਦੇ ਐਸਐਮਓ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਸਵਾਈਨ ਫਲੂ ਦੇ ਕਾਰਨ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਤਾਜ਼ਾ ਮਾਮਲਾ ਇੱਕ ਪੁਲਿਸ ਮੁਲਾਜ਼ਮ ਦੀ ਸਵਾਈਨ ਫਲੂ ਦੀ ਵਜ੍ਹਾ ਨਾਲ ਮੌਤ ਦਾ ਹੈ ਜਿਸ ਨੂੰ ਵੇਖਦੇ ਹੋਏ ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਸਵਾਈਨ ਫਲੂ ਦੀ ਬਿਮਾਰੀ ਨਾਲ ਨਜਿੱਠਣ ਦੇ ਲਈ ਕਈ ਪ੍ਰਬੰਧ ਕੀਤੇ ਗਏ ਹਨ। ਹਸਪਤਾਲ ਵਿੱਚ ਸਵਾਈਨ ਫਲੂ ਦੇ ਮਰੀਜ਼ਾਂ ਲਈ ਅਲੱਗ ਤੋਂ ਵਾਰਡ ਬਣਾਇਆ ਗਿਆ ਹੈ।
ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਜੇ ਕਿਸੇ ਵੀ ਵਿਅਕਤੀ ਵਿੱਚ ਸਵਾਈਨ ਫਲੂ ਦੇ ਲੱਛਣ ਪਾਏ ਜਾਂਦੇ ਨੇ ਤਾਂ ਉਸ ਨੂੰ ਜਲਦੀ ਹੀ ਹਸਪਤਾਲ ਜਾ ਕੇ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਿਵਲ ਹਸਪਤਾਲ ਪਠਾਨਕੋਟ ਵਿੱਚ ਸਵਾਈਨ ਫਲੂ ਦੇ ਮਰੀਜ਼ਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ।

For All Latest Updates

ABOUT THE AUTHOR

...view details