ਭਾਜਪਾ ਆਗੂ ਸਵਰਨ ਸਲਾਰੀਆਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਚੇਤਾਵਨੀ - prakash singh badal
ਭਾਜਪਾ ਆਗੂ ਸਵਰਨ ਸਲਾਰਿਆ ਨੇ ਸੁਮੇਦ ਸੈਣੀ ਉੱਤੇ ਦਿਤੀ ਆਪਣੀ ਪ੍ਰਤੀਕਿਰਿਆ। ਕਾਂਗਰਸ ਸਰਕਾਰ 'ਤੇ ਚੁੱਕੇ ਸਵਾਲ, ਦਿੱਤੀ ਚੇਤਾਵਨੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੱਸਿਆ ਪੰਜਾਬ ਦੇ ਲੋਕਾਂ ਲਈ ਭਗਵਾਨ।
ਭਾਜਪਾ ਆਗੂ ਸਵਰਨ ਸਲਾਰੀਆਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਚੇਤਾਵਨੀ
ਪਠਾਨਕੋਟ: ਬਹਿਬਲ ਕਲਾਂ ਗੋਲੀਕਾਂਡ ਵਿੱਚ ਪੰਜਾਬ ਸਰਕਾਰ ਹਰ ਰੋਜ਼ ਕੋਈ ਨਵਾਂ ਮੁੱਦਾ ਲੈ ਕੇ ਪਿਛਲੀ ਦਫ਼ਾ ਰਹੀ ਅਕਾਲੀ ਭਾਜਪਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦੀ ਹੈ। ਭਾਜਪਾ ਆਗੂ ਸਵਰਨ ਸਲਾਰੀਆਂ ਨੇ ਵੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਤੇ ਕਿਹਾ ਕਿ ਸਰਕਾਰ ਕੋਲ ਕੋਈ ਹੋਰ ਮੁੱਦਾ ਨਹੀਂ ਹੈ, ਇਸ ਲਈ ਪਿਛਲੇ ਮੁੱਦੇ ਨੂੰ ਗਰਮਾਇਆ ਜਾਂਦਾ ਹੈ।