ਪਠਾਨਕੋਟ: ਭਾਰਤ ਪਾਕਿਸਤਾਨ ਸੀਮਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆਏ ਦਿਨ ਸ਼ੱਕੀ ਵਿਅਕਤੀ ਫੜੇ ਜਾਣ ਦੀਆਂ ਘਟਨਾਵਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।ਭਾਰਤ ਪਾਕਿ ਸੀਮਾਂ 'ਤੇ ਬੀਐਸਐਫ ਦੇ ਜਵਾਨ ਪੂਰੀ ਤਰਾਂ ਚੌਕਸ ਹਨ ਅਤੇ ਕਿਸੇ ਵੀ ਗਤੀਵਿਧੀ ਨੂੰ ਹੁੰਦੀਆਂ ਹੀ ਤੁਰੰਤ ਐਕਸ਼ਨ ਕਰਦੇ ਹਨ। ਜਿਸ ਦੇ ਚਲਦੇ ਪਠਾਨਕੋਟ ਦੇ ਨਾਲ ਲਗਦੀ ਭਾਰਤ-ਪਾਕਿ ਸਰਹੱਦ 'ਤੇ ਬੀਤੀ ਰਾਤ ਇੱਕ ਸ਼ੱਕੀ ਵਿਅਕਤੀ ਨੂੰ ਬੀ.ਐਸ.ਐਫ ਨੇ ਬਾਰਡਰ 'ਤੇ ਘੁੰਮਦੇ ਹੋਏ ਫੜਿਆ ਸੀ।
ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਐਸਐਫ ਵੱਲੋਂ ਫੜਿਆ ਗਿਆ ਸ਼ੱਕੀ ਵਿਅਕਤੀ - ਪਠਾਨਕੋਟ
ਬੀ.ਐੱਸ.ਐੱਫ. ਵੱਲੋਂ ਸਰਹੱਦ ਤੋਂ ਫੜੇ ਗਏ ਵਿਅਕਤੀ ਨੂੰ ਪੁਲਿਸ ਹਵਾਲੇ ਕੀਤਾ ਹੈ। ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਵਿਅਕਤੀ ਦਾ ਮੈਡੀਕਲ ਕਰਵਾਇਆ ਜਾ ਰਿਹਾ।
![ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਐਸਐਫ ਵੱਲੋਂ ਫੜਿਆ ਗਿਆ ਸ਼ੱਕੀ ਵਿਅਕਤੀ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਐਸਐਫ ਵੱਲੋਂ ਫੜਿਆ ਗਿਆ ਸ਼ੱਕੀ ਵਿਅਕਤੀ](https://etvbharatimages.akamaized.net/etvbharat/prod-images/04-08-2023/1200-675-19184588-thumbnail-16x9-pakk.jpg)
ਹਿਰਾਸਤ ਵਿੱਚ ਲਏ ਗਏ ਵਿਅਕਤੀ ਦਾ ਮੈਡੀਕਲ: ਬੀਐਸਐਫ ਵੱਲੋਂ ਫੜੇ ਗਏ ਵਿਅਕਤੀ ਦੇ ਵੇਰਵੇ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਭੇਜ ਦਿੱਤੇ ਗਏ ਸਨ, ਜਿਸ ਤੋਂ ਬਾਅਦ ਬੀ.ਐਸ.ਐਫ. ਨੇ ਸਰਹੱਦ ਤੋਂ ਫੜੇ ਗਏ ਵਿਅਕਤੀ ਨੂੰ ਪੁੱਛਗਿੱਛ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਵਿਅਕਤੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਦੇ ਘਰ ਅਤੇ ਘਰ ਸਬੰਧੀ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਨਰੋਟ ਜੈਮਲ ਸਿੰਘ ਦੇ ਪ੍ਰਭਾਰੀ ਨੇ ਦੱਸਿਆ ਕਿ ਬੀਐਸਐਫ ਦੇ ਜਵਾਨਾਂ ਵੱਲੋਂ ਇਸ ਵਿਅਕਤੀ ਨੂੰ ਫੜਿਆ ਗਿਆ ਹੈ ਜਿਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਉਨ੍ਹਾਂ ਨੇ ਦੱਸਿਆ ਕਿ ਇਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨਜ਼ਰ ਆਉਂਦਾ ਹੈ।
- ਬਠਿੰਡਾ ਦੇ ਪਿੰਡ ਗੋਬਿੰਦਪੁਰਾ 'ਚ ਨਸ਼ੇੜੀਆ ਨੇ ਗੁਰੂਘਰ ਨੂੰ ਬਣਿਆ ਨਿਸ਼ਾਨਾ, ਗੋਲਕ ਤੋੜ ਕੇ ਚੋਰੀ ਕੀਤੇ ਪੈਸੇ
- Breast Feeding Week: ਮਾਂ ਦੀ ਮਮਤਾ ’ਤੇ ਪੱਛਮੀ ਸੱਭਿਅਤਾ ਦਾ ਅਸਰ! ਔਰਤਾਂ 'ਚ ਵਧਿਆ ਨਸ਼ੇ ਦਾ ਰੁਝਾਨ ਮਾਂ ਦੇ ਦੁੱਧ ਨੂੰ ਬਣਾ ਰਿਹਾ ਜ਼ਹਿਰੀਲਾ!
- ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਦਰਜ ਹੋਵੇ ਠੱਗੀ ਦਾ ਕੇਸ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਲਾਇਆ ਵੱਡਾ ਇਲਜ਼ਾਮ
ਜਾਂਚ ਤੋਂ ਬਾਅਦ ਸੱਚ ਆਵੇਗਾ ਸਾਹਮਣੇ: ਪੁਲਿਸ ਅਧਿਕਾਰੀਆਂ ਮੁਤਾਬਿਕ ਕਾਬੂ ਕੀਤਾ ਨੌਜਾਵਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ, ਪਰ ਫਿਰ ਵੀ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਕੌਣ ਹੈ?, ਇੱਥੇ ਕਿਵੇਂ ਆਇਆ? ਅਤੇ ਇਸ ਨੇ ਕਿੱਥੇ ਜਾਣਾ ਹੈ?