ਪਠਾਨਕੋਟ: ਪਿਛਲੇ 4 ਦਿਨਾਂ ਤੋਂ ਪਹਾੜਾਂ ਵਿੱਚ ਹੋ ਰਹੀ ਲਗਾਤਾਰ ਬਰਸਾਤ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਜਿਸ ਦੇ ਚਲਦੇ ਇਸ ਸਮੇਂ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ ਵੀ ਹਿਮਾਚਲ 'ਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਵਧਦਾ ਜਾ ਰਿਹਾ ਹੈ। ਰਣਜੀਤ ਸਾਗਰ ਡੈਮ ਦੀ ਝੀਲ 'ਚ 2 ਮੀਟਰ ਦਾ ਵਾਧਾ ਹੋਇਆ ਹੈ ਅਤੇ ਪਿਛਲੇ 4 ਦਿਨਾਂ 'ਚ ਪਾਣੀ ਦਾ ਪੱਧਰ ਕਰੀਬ 9 ਮੀਟਰ ਵਧਿਆ ਹੈ। ਇੰਨਾ ਹੀ ਨਹੀਂ ਰਣਜੀਤ ਸਾਗਰ ਡੈਮ ਦੀ ਝੀਲ ਦੇ ਪਾਣੀ ਦਾ ਪੱਧਰ ਅੱਜ 522 ਮੀਟਰ ਤੱਕ ਪਹੁੰਚ ਗਿਆ ਹੈ ਅਤੇ ਇਹ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਕੁਝ ਮੀਟਰ ਦੀ ਦੂਰੀ 'ਤੇ ਹੈ।
ਪਾਕਿਸਤਾਨ ਵੱਲ ਛੱਡਿਆ ਗਿਆ ਪੰਜਾਬ ਲਈ ਖਤਰਾ ਬਣ ਰਿਹਾ ਵਾਧੂ ਪਾਣੀ, ਰਾਵੀ ਦਰਿਆ ਰਾਹੀਂ ਛੱਡਿਆ ਗਿਆ ਪਾਣੀ
ਪਠਾਨਕੋਟ ਵਿਖੇ ਸਥਿਤ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਕੋਲ ਜਾਣ ਮਗਰੋਂ ਡੈਪ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਮਾਧੋਪੁਰ ਹੈੱਡਵਰਕਸ ਵਿੱਚੋਂ ਰਾਵੀ ਦਰਿਆ ਰਾਹੀਂ ਪਾਕਿਸਤਾਨ ਵੱਲ ਪਾਣੀ ਛੱਡਿਆ ਜਾ ਰਿਹਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਵਾਧੂ ਪਾਣੀ ਪਾਕਿਸਤਾਨ ਜਾਵੇਗਾ।
ਪਾਕਿਸਤਾਨ ਨੂੰ ਰਾਵੀ ਦਰਿਆ ਰਾਹੀਂ ਛੱਡਿਆ ਪਾਣੀ: ਤੁਹਾਨੂੰ ਦੱਸ ਦੇਈਏ ਕਿ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਖਤਰੇ ਦਾ ਨਿਸ਼ਾਨ 527 ਮੀਟਰ ਹੈ, ਜਿਸ ਕਾਰਨ ਪ੍ਰਸ਼ਾਸਨ ਵੱਲੋਂ ਲਗਾਤਾਰ ਝੀਲ ਦੇ ਪਾਣੀ ਦੇ ਪੱਧਰ 'ਤੇ ਨਜ਼ਰ ਰੱਖੀ ਜਾ ਰਹੀ ਹੈ। ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੂੰ ਵੇਖਦੇ ਹੋਏ ਰਣਜੀਤ ਸਾਗਰ ਡੈਮ ਪ੍ਰਸ਼ਾਸਨ ਵੱਲੋਂ ਬਿਜਲੀ ਦਾ ਉਤਪਾਦਨ ਚਾਰੇ ਯੂਨਿਟ ਚਲਾ ਕੇ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪਾਣੀ ਜ਼ਿਆਦਾ ਆਉਣ ਕਾਰਨ ਸੂਬੇ ਦੀਆ ਨਹਿਰਾਂ ਵਿੱਚ ਪਾਣੀ ਛੱਡੇ ਜਾਣ ਤੋਂ ਬਾਅਦ ਜੋ ਵੀ ਵਾਧੂ ਪਾਣੀ ਆਇਆ ਉਸ ਨੂੰ ਪਾਕਿਸਤਾਨ ਵੱਲ ਰਾਵੀ ਦਰਿਆ ਰਾਹੀਂ ਛੱਡਣਾ ਪੈ ਰਿਹਾ ਹੈ। ਦੱਸ ਦਈਏ 13500 ਕਿਊਸਿਕ ਪਾਣੀ ਰਾਵੀ ਦਰਿਆ ਰਾਹੀਂ ਪਾਕਿਸਤਾਨ ਵੱਲ ਛੱਡਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਵੀ ਦਰਿਆ ਦੇ ਕਿਨਾਰਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।
- ਮੁੱਖ ਮੰਤਰੀ ਵਲੋਂ ਸੁਝਾਅ ਮੰਗੇ ਜਾਣ 'ਤੇ ਭੜਕੇ ਸਨਅਤਕਾਰ, ਕਿਹਾ- ਸੁਝਾਅ ਮੰਗਣ ਦੇ ਨਾਂਅ 'ਤੇ ਪਬਲੀਸਿਟੀ ਕਰ ਰਹੀ ਸਰਕਾਰ - ਵੇਖੋ ਖਾਸ ਰਿਪੋਰਟ
- ਪਾਣੀ ਦੀ ਤਬਾਹੀ ਨੂੰ ਰੋਕਣ ਲਈ ਪ੍ਰਨੀਤ ਕੌਰ ਨੇ ਘੱਗਰ 'ਚ ਰਿਵਾਇਤੀ ਨੱਥ ਅਤੇ ਚੂੜਾ ਕੀਤੇ ਭੇਟ, ਜਾਣੋ ਇੰਝ ਕਰਨ ਦਾ ਦਿਲਚਸਪ ਕਾਰਣ
- 250 ਰੁਪਏ ਕਿੱਲੋ ਹੋਇਆ ਟਮਾਟਰ, ਬਾਕੀ ਸਬਜ਼ੀਆਂ ਦੀਆਂ ਕੀਮਤਾਂ ਵੀ ਚੜੀਆਂ ਅਸਮਾਨੀ, ਜਾਣੋ ਕਾਰਣ...
527 ਮੀਟਰ ਤੱਕ ਖਤਰੇ ਦਾ ਨਿਸ਼ਾਨ:ਇਸ ਬਾਰੇ ਗੱਲ ਕਰਦੇ ਹੋਏ ਐਸਡੀਓ ਸਿੰਚਾਈ ਵਿਭਾਗ ਨੇ ਦੱਸਿਆ ਕਿ ਲਗਾਤਾਰ ਰਣਜੀਤ ਸਾਗਰ ਡੈਮ ਦੀ ਝੀਲ ਦਾ ਪਾਣੀ ਵਧ ਰਿਹਾ ਹੈ, ਜਿਸ ਦੇ ਚਲਦੇ ਪਾਣੀ ਦਾ ਲੇਬਲ 522 ਮੀਟਰ ਪੁੱਜ ਚੁੱਕਾ ਹੈ ਅਤੇ 527 ਮੀਟਰ ਤੱਕ ਇਸ ਦੇ ਖਤਰੇ ਦਾ ਨਿਸ਼ਾਨ ਹੈ। ਉਨ੍ਹਾਂ ਨੇ ਦੱਸਿਆ ਕਿ ਮਾਧੋਪੁਰ ਹੈਡਵਰਕਸ ਇਕੱਠੇ ਹੋਏ ਪਾਣੀ ਵਿੱਚੋਂ 13500 ਕਿਉਸਿਕ ਪਾਣੀ ਰਾਵੀ ਦਰਿਆ ਰਸਤੇ ਪਾਕਿਸਤਾਨ ਛੱਡਿਆ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਲੋਕ ਦਰਿਆ ਕਿਨਾਰਿਆਂ ਤੋਂ ਦੂਰ ਰਹਿਣ।