ਪਠਾਨਕੋਟ: ਸੰਸਦ ਮੈਂਬਰ ਸੰਨੀ ਦਿਓਲ ਦੋ ਦਿਨਾਂ ਦੇ ਦੌਰੇ 'ਤੇ ਆਪਣੇ ਲੋਕ ਸਭਾ ਹਲਕੇ ਗੁਰਦਾਸਪੁਰ ਵਿੱਚ ਆਏ ਹੋਏ ਹਨ, ਜਿੱਥੇ ਕਿ ਸੰਨੀ ਦਿਓਲ ਨੇ ਕੱਲ੍ਹ ਗੁਰਦਾਸਪੁਰ ਦੇ ਡੀਸੀ ਨਾਲ ਮੁਲਾਕਾਤ ਕੀਤੀ ਸੀ। ਉੱਥੇ ਹੀ ਅੱਜ ਉਨ੍ਹਾਂ ਨੇ ਪਠਾਨਕੋਟ ਦੇ ਐਸਐਸਪੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸ਼ਨਿੱਚਰਵਾਰ ਨੂੰ ਕੁਝ ਨੌਜਵਾਨ ਸੰਨੀ ਦਿਓਲ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਗਏ ਪਰ ਜਦੋਂ ਸੰਸਦ ਮੈਂਬਰ ਨੌਜਵਾਨਾਂ ਨੂੰ ਨਾ ਮਿਲੇ ਤਾਂ ਨੌਜਵਾਨਾਂ ਨੇ ਗੁੱਸੇ 'ਚ ਆ ਕੇ ਸੰਨੀ ਦਿਓਲ ਦੇ ਘਰ ਦੇ ਬਾਹਰ ਜੰਮ ਕੇ ਪ੍ਰਦਰਸ਼ਨ ਕੀਤਾ।
ਪਠਾਨਕੋਟ: ਗੁੱਸੇ 'ਚ ਆਏ ਨੌਜਵਾਨਾਂ ਨੇ ਘੇਰੀ ਸੰਨੀ ਦਿਓਲ ਦੀ ਕੋਠੀ - ਲੋਕ ਸਭਾ ਹਲਕੇ ਗੁਰਦਾਸਪੁਰ
ਪਠਾਨਕੋਟ ਵਿੱਚ ਪਹੁੰਚੇ ਸੰਨੀ ਦਿਓਲ ਦਾ ਨੌਜਵਾਨਾਂ ਵੱਲੋਂ ਘਿਰਾਓ ਕੀਤਾ ਗਿਆ ਹੈ। ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਕਈ ਮੰਗਾਂ ਹਨ, ਜਿਸ ਬਾਰੇ ਉਹ ਸਿੱਧੇ ਸੰਨੀ ਦਿਓਲ ਨੂੰ ਮਿਲਣਾ ਚਾਉਂਦੇ ਸਨ, ਪਰ ਉਨ੍ਹਾਂ ਨੂੰ ਨਹੀਂ ਮਿਲਣ ਦਿੱਤਾ ਗਿਆ।
ਇਸ ਮੌਕੇ ਨੌਜਵਾਨਾਂ ਨੇ ਕਿਹਾ ਕਿ ਉਹ ਲਗਾਤਾਰ ਸੰਨੀ ਦਿਓਲ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਨਹੀਂ ਮਿਲ ਰਹੇ। ਪ੍ਰਦਰਸ਼ਨ ਕਰਨ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀਆਂ ਕਈ ਮੰਗਾਂ ਨੇ ਜਿਸ ਬਾਰੇ ਉਹ ਸਿੱਧੇ ਸੰਨੀ ਦਿਓਲ ਨੂੰ ਮਿਲਣਾ ਚਾਉਂਦੇ ਸਨ ਪਰ ਉਨ੍ਹਾਂ ਨੂੰ ਨਹੀਂ ਮਿਲਣ ਦਿੱਤਾ ਗਿਆ। ਨੌਜਵਾਨਾ ਦਾ ਇਲਜ਼ਾਮ ਸੀ ਕਿ ਜ਼ਿਲ੍ਹੇ ਵਿੱਚ ਕਈ ਨੌਜਵਾਨ ਬੇਰੁਜ਼ਗਾਰ ਹਨ ਪਰ ਕੋਈ ਇਸ 'ਤੇ ਧਿਆਨ ਨਹੀਂ ਦੇ ਰਿਹਾ ਹੈ।
ਇਸ ਦੇ ਨਾਲ ਹੀ ਨੌਜਵਾਨਾਂ ਨੇ ਕਿਹਾ ਕਿ ਸਨੀ ਦਿਓਲ ਹਰ ਵਾਰ ਲੋਕਾਂ ਨੂੰ ਬਿਨ੍ਹਾਂ ਮਿਲੇ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੰਨੀ ਦਿਓਲ ਨੂੰ ਵੋਟਾਂ ਪਾਈਆਂ ਸੀ ਕਿ ਉਹ ਉਨ੍ਹਾਂ ਦੇ ਦੁੱਖ ਤਕਲੀਫ਼ ਦੇ ਵਿੱਚ ਹਾਜ਼ਰ ਹੋਣਗੇ ਪਰ ਇਹ ਨਜ਼ਰ ਹੀ ਨਹੀਂ ਆਉਂਦੇ।