ਪੰਜਾਬ

punjab

ETV Bharat / state

ਅੱਜ ਪਠਾਨਕੋਟ ਜਾਣਗੇ ਸੰਨੀ ਦਿਓਲ, ਕਈ ਪਿੰਡਾਂ ਦਾ ਕਰਨਗੇ ਦੌਰਾ - pathankot news

ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਸ਼ਨੀਵਾਰ ਨੂੰ ਪਠਾਨਕੋਟ ਦੌਰੇ 'ਤੇ ਹਨ। ਦੱਸਿਆ ਜਾ ਰਿਹਾ ਹੈ ਕਿ ਸੰਨੀ ਦਿਓਲ 23 ਪਿੰਡਾਂ ਦਾ ਦੌਰਾ ਕਰਨਗੇ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਗੇ।

ਸੰਨੀ ਦਿਓਲ
ਸੰਨੀ ਦਿਓਲ

By

Published : Feb 15, 2020, 9:49 AM IST

ਪਠਾਨਕੋਟ: ਗੁਰਦਾਸਪੁਰ ਦੀਆ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਤੋਂ ਬਾਅਦ ਪਹਿਲੀ ਵਾਾਰ ਸੰਸਦ ਮੈਂਬਰ ਸੰਨੀ ਦਿਓਲ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਪਠਾਨਕੋਟ ਦੇ ਦੌਰੇ 'ਤੇ ਆ ਰਹੇ ਹਨ। ਸੰਨੀ ਦਿਓਲ ਤਿੰਨ ਹਲਕਿਆਂ ਵਿੱਚ ਜਾਣਗੇ, ਜਿੱਥੇ 11 ਵਜੇ ਉਹ ਸੁਜਾਨਪੁਰ ਤੇ 3 ਬਜੇ ਹਲਕਾ ਭੋਆ ਤੇ 6 ਬਜੇ ਦੇ ਕਰੀਬ ਪਠਾਨਕੋਟ ਵਿਚ ਲੋਕਾਂ ਨਾਲ ਰੂ-ਬ-ਰੂ ਹੋਣਗੇ।

ਦੱਸ ਦਈਏ, 2019 ਦੀਆਂ ਲੋਕ ਸਭਾ ਚੋਣਾਂ ਵਿੱਚ ਗੁਰਦਾਸਪੁਰ ਤੋਂ ਸੁਨੀਲ ਜਾਖੜ ਨੂੰ ਪਛਾੜ ਕੇ ਜਿੱਤ ਹਾਸਿਲ ਕਰਨ ਵਾਲੇ ਸੰਸਦ ਮੈਂਬਰ ਸੰਨੀ ਦਿਓਲ ਦੇ ਪਿਛਲੇ ਦਿਨੀਂ ਗੁਮਸ਼ੁਦਗੀ ਦੇ ਪੋਸਟਰ ਲੱਗੇ ਸਨ। ਇਦਾਂ ਕਿਹਾ ਜਾ ਰਿਹਾ ਸੀ ਕਿ ਜਦੋਂ ਤੋਂ ਉਨ੍ਹਾਂ ਨੇ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਹੈ, ਉਹ ਇੱਕ ਵਾਰ ਵੀ ਆਪਣੇ ਲੋਕ ਸਭਾ ਹਲਕੇ ਦਾ ਦੌਰਾ ਕਰਨ ਲਈ ਨਹੀਂ ਆਏ।

ਉੱਥੇ ਹੀ ਥੋੜੇ ਦਿਨ ਬਾਅਦ ਸੰਨੀ ਦਿਓਲ ਦੀ ਸੋਸ਼ਲ ਮੀਡੀਆ 'ਤੇ ਮਨਾਲੀ ਵਿੱਚ ਘੁੰਮਦਿਆਂ ਦੀ ਵੀਡੀਓ ਵਾਇਰਲ ਹੋਈ ਸੀ ਤੇ ਫਿਰ ਉਨ੍ਹਾਂ ਦੇ ਗੁਮਸ਼ੁਦਗੀ ਦੇ ਪੋਸਟਰ ਵੀ ਹੱਟ ਗਏ। ਹੁਣ ਇਸ ਤੋਂ ਬਾਅਦ ਅੱਦ ਉਹ ਪਠਾਨਕੋਟ ਦਾ ਦੌਰਾ ਕਰਨ ਆ ਰਹੇ ਹਨ।

ABOUT THE AUTHOR

...view details