ਪੰਜਾਬ

punjab

ETV Bharat / state

ਸੰਨੀ ਦਿਓਲ ਪਹੁੰਚੇ ਪਠਾਨਕੋਟ ਦੇ ਐੱਸਐੱਸਪੀ ਦਫਤਰ, ਵਿਕਾਸ ਕਾਰਜਾਂ ਬਾਰੇ ਕੀਤੀ ਚਰਚਾ - ਪਠਾਨਕੋਟ ਦੇ ਡੀਸੀ

ਸ਼ਨਿੱਚਰਵਾਰ ਨੂੰ ਸਨੀ ਦਿਓਲ ਪਠਾਨਕੋਟ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਦੇ ਦਫ਼ਤਰ ਵਿੱਚ ਮੁਲਾਕਾਤ ਕਰਨ ਲਈ ਪਹੁੰਚੇ ਅਤੇ ਇਸ ਦੌਰਾਨ ਸਨੀ ਦਿਓਲ ਨੇ ਲਾਅ ਐਂਡ ਆਰਡਰ ਅਤੇ ਸਰਹੱਦ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਕੀਤੀ।

sunny deol has a meeting with ssp of pathankot
ਸੰਨੀ ਦਿਓਲ ਪਹੁੰਚੇ ਪਠਾਨਕੋਟ ਦੇ ਐੱਸਐੱਸਪੀ ਦਫਤਰ, ਵਿਕਾਸ ਕਾਰਜਾਂ ਬਾਰੇ ਕੀਤੀ ਚਰਚਾ

By

Published : Sep 5, 2020, 4:40 PM IST

ਪਠਾਨਕੋਟ: ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਸ਼ਨਿੱਚਰਵਾਰ ਨੂੰ ਪਠਾਨਕੋਟ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਦੇ ਦਫ਼ਤਰ ਵਿੱਚ ਮੁਲਾਕਾਤ ਕਰਨ ਲਈ ਪਹੁੰਚੇ ਅਤੇ ਇਸ ਦੌਰਾਨ ਸਨੀ ਦਿਓਲ ਨੇ ਲਾਅ ਐਂਡ ਆਰਡਰ ਅਤੇ ਸਰਹੱਦ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਕੀਤੀ।

ਸੰਨੀ ਦਿਓਲ ਪਹੁੰਚੇ ਪਠਾਨਕੋਟ ਦੇ ਐੱਸਐੱਸਪੀ ਦਫਤਰ, ਵਿਕਾਸ ਕਾਰਜਾਂ ਬਾਰੇ ਕੀਤੀ ਚਰਚਾ

ਇਸ ਦੇ ਨਾਲ ਹੀ ਸੰਨੀ ਦਿਓਲ ਵੱਲੋਂ ਜੋ ਐਸਐਸਪੀ ਦਫ਼ਤਰ ਵਿੱਚ ਕਮਾਂਡਰ ਸੈਂਟਰ ਬਣਾਉਣ ਦੇ ਲਈ ਫੰਡ ਵੀ ਜਾਰੀ ਕੀਤਾ ਸੀ ਜੋ ਕਿ ਬਣ ਕੇ ਤਿਆਰ ਹੋ ਚੁੱਕਿਆ ਹੈ। ਐੱਸਐੱਸਪੀ ਪਠਾਨਕੋਟ ਵੱਲੋਂ ਸਨੀ ਦਿਓਲ ਨੂੰ ਕਮਾਂਡਰ ਸੈਂਟਰ ਵੀ ਵਿਖਾਇਆ ਗਿਆ, ਜਿੱਥੇ ਸ਼ਹਿਰ ਦੀਆਂ ਕਈ ਥਾਵਾਂ 'ਤੇ ਡਾਇਰੈਕਟ ਫੀਡ ਪਠਾਨਕੋਟ ਦੇ ਦਫ਼ਤਰ ਵਿੱਚ ਵੇਖੀ ਜਾ ਸਕਦੀ ਹੈ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਸੰਸਦ ਮੈਂਬਰ ਸੰਨੀ ਦਿਓਲ ਦੇ ਨਾਲ ਪਠਾਨਕੋਟ ਦੇ ਸਰਹੱਦੀ ਖੇਤਰ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚਰਚਾ ਕੀਤੀ ਗਈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼ੁੱਕਰਵਾਰ ਨੂੰ ਸਨੀ ਦਿਓਲ ਨੇ ਪਠਾਨਕੋਟ ਦੇ ਡੀਸੀ ਨਾਲ ਮੁਲਾਕਾਤ ਕਰਕੇ ਹਲਕੇ ਵਿੱਚ ਕੋਰੋਨਾ ਦਾ ਅਪਡੇਟ ਲਿਆ ਸੀ ਅਤੇ ਵਿਕਾਸ ਕੰਮਾਂ ਦੀ ਰਿਪੋਰਟ ਮੰਗੀ ਸੀ।

ABOUT THE AUTHOR

...view details