ਪਠਾਨਕੋਟ : ਲੋਕ ਸਭਾ ਮੈਂਬਰ ਸੰਨੀ ਦਿਓਲ ਆਪਣੇ ਤਿੰਨ ਦਿਨਾਂ ਦੌਰੇ ਉੱਤੇ ਆਪਣੇ ਲੋਕ ਸਭਾ ਹਲਕਾ ਗੁਰਦਾਸਪੁਰ ਆਏ ਹੋਏ ਹਨ, ਜਿਸ ਦੌਰਾਨ ਉਹ ਅਲੱਗ-ਅਲੱਗ ਜਗ੍ਹਾ 'ਤੇ ਲੋਕਾਂ ਦੇ ਨਾਲ ਮਿਲ ਰਹੇ ਹਨ ਅਤੇ ਉਨ੍ਹਾਂ ਨੂੰ ਸੰਬੋਧਨ ਕਰ ਰਹੇ ਹਨ।
ਹੋਰ ਪੜ੍ਹੋ: ਸਨੀ ਦਿਓਲ ਨੇ ਮੁਲਾਕਾਤਾਂ ਤਾਂ ਕੀਤੀਆਂ ਪਰ ਕੰਮ ਦੀ ਗੱਲ ਤੋਂ ਕੀਤਾ ਗੁਰੇਜ਼
ਪਠਾਨਕੋਟ ਦੇ ਹਲਕਾ ਸੁਜਾਨਪੁਰ ਵਿੱਚ ਵੀ ਸੰਨੀ ਦਿਓਲ ਵੱਲੋਂ ਇੱਕ ਜਨ ਸਭਾ ਕੀਤੀ ਗਈ, ਜਿਸ ਦੌਰਾਨ ਸੰਨੀ ਦਿਓਲ ਨੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜੇ ਕਿਸੇ ਨੂੰ ਕੁੱਟਣਾ ਹੈ ਤਾਂ ਮੇਰੇ ਤੋਂ ਬਿਹਤਰ ਬੰਦਾ ਕੋਈ ਨਹੀਂ ਹੈ। ਜੇ ਕਿਸੇ ਨੂੰ ਚੁੱਕਣਾ ਹੈ ਤਾਂ ਮੈਂ ਚੁੱਕ ਦਿੰਦਾ ਹਾਂ।
ਉੱਥੇ ਹੀ ਦੂਸਰੇ ਪਾਸੇ ਸੰਨੀ ਦਿਓਲ ਦੇ ਇਸ ਸੰਬੋਧਨ ਨੂੰ ਲੈ ਕੇ ਕਾਂਗਰਸ ਵੱਲੋਂ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ। ਪਠਾਨਕੋਟ ਦੇ ਹਲਕਾ ਇਲਾਕੇ ਦੇ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਸੰਨੀ ਦਿਓਲ ਦੀ ਕੋਈ ਗ਼ਲਤੀ ਨਹੀਂ ਹੈ। ਉਸ ਨੂੰ ਰਾਜਨੀਤੀ ਦਾ ਕੁੱਝ ਪਤਾ ਨਹੀਂ ਹੈ। ਇਹ ਸਾਰੀ ਗ਼ਲਤੀ ਬੀਜੇਪੀ ਦੀ ਹੈ, ਜਿੰਨ੍ਹਾਂ ਨੇ ਸੰਨੀ ਦਿਓਲ ਨੂੰ ਟਿਕਟ ਦਿੱਤੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ਨੂੰ ਵੀ ਐਕਟਿੰਗ ਕਰਦੇ ਹਨ। ਉਹ ਇੱਕ ਚੰਗਾ ਐਕਟਰ ਹੈ।