ਪਠਾਨਕੋਟ: ਕਾਂਗਰਸ ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਉਮੀਦਵਾਰ ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਵਲੋਂ ਯੂਪੀ ਤੇ ਬਿਹਾਰ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਤੋਂ ਵੱਧ ਅਕਲਮੰਦ ਵਾਲੇ ਬਿਆਨ ਦਾ ਜਵਾਬ ਦਿੱਤਾ ਹੈ। ਜਾਖੜ ਨੇ ਕਿਹਾ ਕਿ ਪਿਛਲੇ ਦੱਸ ਵਰ੍ਹਿਆਂ 'ਚ ਜਿਸ ਤਰ੍ਹਾਂ ਅਕਾਲੀਆਂ ਨੇ ਪੰਜਾਬ ਨੂੰ ਲੁੱਟਿਆ ਹੈ, ਹੁਣ ਅਕਾਲੀਆਂ ਦਾ ਚਿਹਰਾ ਲੋਕ ਪਹਿਚਾਣ ਚੁੱਕੇ ਹਨ।
ਅਕਾਲੀਆਂ ਨੇ 10 ਸਾਲਾਂ ਤੋਂ ਪੰਜਾਬ ਨੂੰ ਲੁੱਟਿਆ: ਸੁਨੀਲ ਜਾਖੜ
ਪੰਜਾਬ ਵਿੱਚ 19 ਮਈ ਨੂੰ ਲੋਕ ਸਭਾ ਚੋਣਾਂ ਲਈ ਵੋਟਿੰਗ ਹੋਣ ਵਾਲੀ ਹੈ। ਇਸ ਦੇ ਨਾਲ ਹੀ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖ਼ਲ ਕਰ ਦਿੱਤੀਆਂ ਗਈਆਂ ਹਨ। ਸਿਆਸੀ ਆਗੂਆਂ ਦਾ ਵਿਰੋਧੀ ਧਿਰਾਂ 'ਤੇ ਸਿਆਸੀ ਹਮਲਾ ਜਾਰੀ ਹੈ।
ਸੁਨੀਲ ਜਾਖੜ
ਸੁਨੀਲ ਜਾਖੜ ਨੇ ਕਿਹਾ ਕਿ ਪਹਿਲਾਂ ਅਕਾਲੀਆਂ ਨੇ ਹਰਿਆਣਾ ਵਿੱਚ ਜਾ ਕੇ ਅਕਾਲੀ ਦਲ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤੇ ਹੁਣ ਲੱਗਦਾ ਹੈ ਕਿ ਇਹ ਯੂਪੀ ਵਿੱਚ ਜਾ ਕੇ ਆਪਣੀ ਦੁਕਾਨ ਚਲਾਉਣਗੇ।
ਅਕਾਲੀ ਆਪਣੇ ਅਹੰਕਾਰ ਵਿੱਚ ਚੂਰ ਹਨ ਤੇ ਲੋਕ ਇਨ੍ਹਾਂ ਤੋਂ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ। ਸੁਨੀਲ ਜਾਖੜ ਨੇ ਕਿਹਾ ਕਿ ਇਨ੍ਹਾਂ ਨੇ ਪੰਥ ਦੇ ਨਾਂ ਤੇ ਲੋਕਾਂ ਨੂੰ ਠੱਗਿਆ ਅਤੇ ਪੰਜਾਬੀਅਤ ਦੀ ਪਿੱਠ ਤੇ ਛੁਰਾ ਖੋਭਿਆ ਹੈ ਤੇ ਅਕਾਲੀ-ਭਾਜਪਾ ਗਠਜੋੜ ਦਾ ਹੁਣ ਸਫ਼ਾਇਆ ਹੋਵੇਗਾ।