ਪਠਾਨਕੋਟ: ਸੁਜਾਨਪੁਰ ਦੇ ਸਰਕਾਰੀ ਹਸਪਤਾਲ 'ਚ ਪਿਛਲੇ ਕੁੱਝ ਦਿਨਾਂ ਤੋਂ ਸਟਾਫ 'ਚ ਚੱਲ ਰਹੀ, ਖਿੱਚੋ ਤਾਣੀ ਨੇ ਭਿਆਨਕ ਰੂਪ ਲੈ ਲਿਆ। ਹਸਪਤਾਲ ਦੇ ਡਾਕਟਰ ਵੱਲੋਂ ਆਪਣੇ ਹੀ ਹਸਪਤਾਲ ਦੇ ਐਸ.ਐਮ.ਓ. ਦੇ ਵਿਰੁੱਧ ਮੋਰਚਾ ਖੋਲ ਦਿੱਤਾ ਗਿਆ ਅਤੇ ਇਸ ਦੌਰਾਨ ਡਾਕਟਰ ਵੱਲੋਂ ਆਪਣੇ ਪਰਿਵਾਰ ਦੇ ਮੈਂਬਰ ਲਿਆ ਕੇ ਹਸਪਤਾਲ ਵਿੱਚ ਪ੍ਰਦਰਸ਼ਨ ਕੀਤਾ ਗਿਆ। ਡਾਕਟਰ ਦਾ ਕਹਿਣਾ ਸੀ ਕਿ ਐਸ.ਐਮ.ਓ. ਉਸ ਨੂੰ ਮਾਨਸਿਕ ਰੂਪ 'ਚ ਪ੍ਰੇਸ਼ਾਨ ਕਰ ਰਹੀ ਹੈ ਅਤੇ ਮਰੀਜ਼ਾਂ ਨੂੰ ਬਾਹਰੋਂ ਦੀਆਂ ਦਵਾਈਆਂ ਲਿੱਖਣ ਲਈ ਜ਼ੋਰ ਪਾ ਰਹੀ ਹੈ।
ਸੁਜਾਨਪੁਰ ਸਰਕਾਰੀ ਹਸਪਤਾਲ ਦੇ ਸਟਾਫ਼ ਕਰਮਚਾਰੀ ਆਪਸ ਵਿੱਚ ਉਲਝੇ - ਹਸਪਤਾਲ ਦੇ ਸਟਾਫ਼ ਕਰਮਚਾਰੀ ਆਪਸ ਵਿੱਚ ਉਲਝੇ
ਸੁਜਾਨਪੁਰ ਦੇ ਸਰਕਾਰੀ ਹਸਪਤਾਲ 'ਚ ਪਿਛਲੇ ਕੁੱਝ ਦਿਨਾਂ ਤੋਂ ਸਟਾਫ 'ਚ ਚੱਲ ਰਹੀ ਖਿੱਚੋ ਤਾਣੀ ਨੇ ਭਿਆਨਕ ਰੂਪ ਲੈ ਲਿਆ। ਹਸਪਤਾਲ ਦੇ ਡਾਕਟਰ ਵੱਲੋਂ ਆਪਣੇ ਹੀ ਹਸਪਤਾਲ ਦੇ ਐਸ.ਐਮ.ਓ. ਦੇ ਵਿਰੁੱਧ ਮੋਰਚਾ ਖੋਲ ਦਿੱਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਾਰਡ ਨੰਬਰ 11 ਦੇ ਐਮਸੀ ਨੇ ਦੱਸਿਆ ਕਿ ਪਹਿਲਾ ਹੀ ਸੁਜਾਨਪੁਰ ਹਸਪਤਾਲ ਵਿੱਚ ਡਾਕਟਰਾਂ ਦੀ ਤੈਨਾਤੀ ਨਹੀਂ ਸੀ ਅਤੇ ਹੁਣ ਜਦ ਡਾਕਟਰਾਂ ਦੀ ਤੈਨਾਤੀ ਹੋਈ, ਤਾਂ ਡਾਕਟਰ ਆਪਸ ਵਿੱਚ ਝਗੜ ਰਹੇ ਹਨ। ਹਸਪਤਾਲ ਵਿੱਚ ਚੱਲੇ ਇਸ ਹਾਈ ਵੋਲਟੇਜ ਡਰਾਮੇ ਦੀ ਵਜ੍ਹਾ ਨਾਲ, ਉੱਥੇ ਮੌਜੂਦ ਮਰੀਜ਼ਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਦੂਜੇ ਪਾਸੇ ਐਸ.ਐਮ.ਓ. ਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਡਾਕਟਰ ਵੱਲੋਂ ਆਪਣੀ ਡਿਊਟੀ ਸਹੀ ਨਹੀਂ ਦਿੱਤੀ ਜਾ ਰਹੀ ਸੀ। ਐਸ.ਐਮ.ਓ. ਦਾ ਕਹਿਣਾ ਸੀ ਕਿ ਹਸਪਤਾਲ ਵਿੱਚ ਇੱਕ ਬੱਚੇ ਦੀ ਮੌਤ ਤੋਂ ਬਾਅਦ ਉਹ ਸੁਚੇਤ ਹੋ ਗਏ ਜਿਸ ਕਾਰਨ ਉਹ ਮਰੀਜ਼ਾਂ ਨੂੰ ਬਾਹਰੋਂ ਦਵਾਈਆਂ ਲੈਣ ਦੀ ਹਿਦਾਇਤ ਦੇ ਰਹੇ ਹਨ।