ਪਠਾਨਕੋਟ: ਕਹਿੰਦੇ ਹਨ ਹੌਂਸਲਿਆਂ ਅੱਗੇ ਕਿਸਮਤ ਵੀ ਗੋਢੇ ਟੇਕ ਦਿੰਦੀ ਹੈ। ਸੱਤ ਸਾਲ ਪਹਿਲਾਂ ਅੱਖਾਂ ਗਵਾ ਚੁੱਕਾ ਸੁੱਚਾ ਅੱਜ ਹਰ ਕਿਸੇ ਲਈ ਮਿਸਾਲ ਬਣ ਗਿਆ ਹੈ। ਦੱਸ ਦਈਏ ਕਿ ਦੋਵੇਂ ਅੱਖਾਂ ਦੀ ਰੋਸ਼ਨੀ ਦੇ ਨਾ ਹੋਣ ਦੇ ਬਾਵਜੂਦ ਵੀ ਸੁੱਚਾ ਮੰਡੀ ਦੇ ਵਿੱਚ ਕੰਮ ਕਰ ਆਪਣੇ ਘਰ ਦਾ ਖਰਚਾ ਚਲਾ ਰਿਹਾ ਹੈ।
ਸੁੱਚਾ ਪਿੰਡ ਸਹੌੜਾ ਕਲਾਂ ਦੀ ਮੰਡੀ ’ਚ ਕੰਮ ਕਰਦਾ ਹੈ। ਸੁੱਚਾ 7 ਸਾਲ ਪਹਿਲਾਂ ਆਪਣੀ ਅੱਖਾਂ ਦੀ ਰੋਸ਼ਨੀ ਗਵਾ ਚੁੱਕਾ ਸੀ। ਅੱਖਾਂ ਦੀ ਰੋਸ਼ਨੀ ਦੇ ਨਾ ਹੋਣ ਦੇ ਬਾਵਜੂਦ ਵੀ ਉਹ ਕੰਮ ਦੀ ਭਾਲ ਦੇ ਲਈ ਦਰ ਦਰ ਭਟਕਣ ਲੱਗਾ। ਇਸ ਤੋਂ ਬਾਅਦ ਉਸਨੇ ਦਾਣਾ ਮੰਡੀ ਵਿਖੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਿਛਲੇ ਸੱਤ ਸਾਲਾਂ ਤੋਂ ਲਗਾਤਾਰ ਇਹ ਸਹੌੜਾ ਕਲਾਂ ਦੀ ਮੰਡੀ ਦੇ ਵਿੱਚ ਕੰਮ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ।