ਪੰਜਾਬ

punjab

ETV Bharat / state

Bicycle without a chain: ਹੁਣ ਬਗੈਰ ਚੇਨ ਤੋਂ ਦੌੜੇਗਾ ਸਾਈਕਲ, ਵਿਦਿਆਰਥੀਆਂ ਨੇ ਕੀਤਾ ਕਮਾਲ - ਬਗੈਰ ਚੇਨ ਤੋਂ ਹੁਣ ਦੌੜੇਗਾ ਸਾਈਕਲ

ਪਠਾਨਕੋਟ ਵਿੱਚ ਆਈਟੀਆਈ ਬੁਆਜ਼ ਦੇ ਹੋਣਹਾਰ ਵਿਦਿਆਰਥੀ ਦੀ ਟੂੀਮ ਨੇ ਇੱਕ ਨਵਾਂ ਰੋਮਾਂਚਕ ਪ੍ਰਯੋਗ ਕਰਦਿਆਂ ਬਿਨਾਂ ਚੈਨ ਵਾਲਾ ਸਾਈਕਲ ਬਣਾਇਆ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਸਭ ਕੁੱਝ ਸਟਾਫ਼ ਦੀ ਮਦਦ ਨਾਲ ਸੰਭਵ ਹੋਇਆ ਹੈ। ਦੂਜੇ ਪਾਸੇ ਸਥਾਨਕ ਐੱਸਡੀਐੱਮ ਨੇ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

Students in Pathankot prepared a bicycle without a chain
Bicycle without a chain: ਹੁਣ ਬਗੈਰ ਚੇਨ ਤੋਂ ਹੁਣ ਦੌੜੇਗਾ ਸਾਈਕਲ, ਵਿਦਿਆਰਥੀਆਂ ਦੀ ਟੀਮ ਨੇ ਕੀਤਾ ਕਮਾਲ

By

Published : Feb 11, 2023, 1:18 PM IST

ਹੁਣ ਬਗੈਰ ਚੇਨ ਤੋਂ ਦੌੜੇਗਾ ਸਾਈਕਲ

ਪਠਾਨਕੋਟ: ਹੁਣ ਬਿਨਾਂ ਚੇਨ ਤੋਂ ਸਾਈਕਲ ਚੱਲੇਗਾ ਅਤੇ ਇਹ ਅਸੀਂ ਨਹੀਂ ਕਹਿ ਰਹੇ ਸਗੋਂ ਇਸ ਕਥਨ ਨੂੰ ਸੰਭਵ ਕਰਕੇ ਦਿਖਾਇਆ ਹੈ ਪਠਾਨਕੋਟ ITI ਲੜਕਿਆਂ ਦੇ ਇੰਸਟ੍ਰਕਟਰ ਅਤੇ ਵਿਦਿਆਰਥੀਆਂ ਦੀ ਟੀਮ ਨੇ। ਇਸ ਟੀਮ ਨੇ ਅਜਿਹਾ ਸਾਈਕਲ ਤਿਆਰ ਕੀਤਾ ਹੈ ਜੋ ਬਿਨਾਂ ਚੇਨ ਦੇ ਚੱਲੇਗਾ, ਐਸਡੀਐਮ ਧਾਰ ਕਲਾ ਹਰਜਿੰਦਰ ਸਿੰਘ ਨੇ ਬੱਚਿਆਂ ਵੱਲੋਂ ਤਿਆਰ ਕੀਤੇ ਚੇਨ ਰਹਿਤ ਸਾਈਕਲ ਦਾ ਨਿਰੀਖਣ ਕੀਤਾ ਅਤੇ ਟੀਮ ਨੂੰ ਭਵਿੱਖ ਲਈ ਨਿਵੇਕਲੇ ਵਿਚਾਰਾਂ ’ਤੇ ਕੰਮ ਕਰਨ ਲਈ ਪ੍ਰੇਰਿਤ ਕੀਤਾ।



ਸਾਈਕਲ ਦੀ ਤਿਆਰੀ: ਆਈ.ਟੀ.ਆਈ ਪਠਾਨਕੋਟ ਵਿੱਚ ਪ੍ਰੋਗਰਾਮ ਦੌਰਾਨ ਐਸ.ਡੀ.ਐਮ ਅਤੇ ਵਿਦਿਆਰਥੀ ਨੇ ਦੱਸਿਆ ਕਿ ਉਨ੍ਹਾਂ ਨੇ ਬਿਨਾਂ ਚੇਨ ਤੋਂ ਸਾਈਕਲ ਤਿਆਰ ਕੀਤਾ ਹੈ। ਸਾਈਕਲ ਦੀ ਤਿਆਰੀ ਵਿੱਚ, ਦੋ ਹੱਬ ਅਤੇ ਇੱਕ ਐਕਸਲ, ਇੱਕ ਸਾਈਕਲ ਗੇਅਰ ਅਤੇ ਇੱਕ ਮੋਟਰਸਾਈਕਲ ਗੇਅਰ ਨੂੰ ਵੈਲਡਿੰਗ ਦੁਆਰਾ ਜੋੜਿਆ ਜਾਂਦਾ ਹੈ ਅਤੇ ਚੇਨ ਦੀ ਥਾਂ 'ਤੇ ਫਿੱਟ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਤੋਂ ਇੱਕ ਨਿਵੇਕਲੇ ਵਿਚਾਰ 'ਤੇ ਕੰਮ ਕਰਨ ਦਾ ਪ੍ਰਾਜੈਕਟ ਮਿਲਿਆ ਹੈ, ਜਿਸ ਤਹਿਤ ਇਹ ਚੇਨ ਰਹਿਤ ਸਾਈਕਲ ਤਿਆਰ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਿ ਸਾਈਕਲ ਚਲਾਉਣ ਵੇਲੇ ਕਿਤੇ ਨਾ ਕਿਤੇ ਕੱਪੜਾ ਚੇਨ ਵਿੱਚ ਫਸ ਜਾਣ ਕਾਰਨ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਬਿਨਾਂ ਚੇਨ ਦੇ ਸਾਈਕਲ ਚਲਾਉਣ ਨਾਲ ਜਿੱਥੇ ਹਾਦਸਿਆਂ ਦਾ ਡਰ ਘੱਟ ਰਹੇਗਾ ਉੱਥੇ ਹੀ ਇਹ ਸਫ਼ਰ ਵੀ ਸੁਖਾਲਾ ਹੋਵੇਗਾ।

ਇਹ ਵੀ ਪੜ੍ਹੋ:Bandi Singh Got Parole : ਕੌਮੀ ਇਨਸਾਫ਼ ਮੋਰਚਾ ਦੇ ਸੰਘਰਸ਼ ਨੂੰ ਪਿਆ ਬੂਰ, ਇਸ ਬੰਦ ਬੰਦੀ ਸਿੰਘ ਨੂੰ ਮਿਲੀ 2 ਮਹੀਨਿਆਂ ਦੀ ਪੈਰੋਲ

ਮਦਦ ਦਾ ਭਰੋਸਾ: ਦੂਜੇ ਪਾਸੇ ਸਥਾਨਕ ਜਦੋਂ ਇਸ ਸਬੰਧੀ ਐਸ.ਡੀ.ਐਮ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਚਿਆਂ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਹੈ ਅਤੇ ਇਹ ਸ਼ਾਨਦਾਰ ਉੱਪਲੱਬਧੀ ਹਾਸਿਲ ਕਰਕੇ ਵਿਦਿਆਰਥੀਆਂ ਦੀ ਟੀਮ ਨੇ ਪਠਾਨਕੋਟ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਪ੍ਰਾਜੈਕਟਾਂ ਲਈ ਇੰਨ੍ਹਾਂ ਵਿਦਿਆਰਥੀਆਂ ਨੂੰ ਚੁਣਿਆ ਜਾਵੇਗਾ ਅਤੇ ਪੰਜਾਬ ਸਰਕਾਰ ਵੱਲੋਂ ਇੰਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸੇ ਵੀ ਹੋਣਹਾਰ ਵਿਦਿਆਰਥੀ ਅਤੇ ਖਿਡਾਰੀ ਨੂੰ ਪੈਸੇ ਕਰਕੇ ਰੁਕਣ ਨਹੀਂ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਆਰਥਿਕ ਤੌਰ ਉੱਤੇ ਕਮਜ਼ੋਰ ਲੋਕਾਂ ਦੀ ਮਦਦ ਲਈ ਵਚਨਬੱਧ ਹੈ।




ABOUT THE AUTHOR

...view details