ਪਠਾਨਕੋਟ:ਗਰਮੀਆਂ ਦੇ ਮੌਸਮ ਦੇ ਚੱਲਦਿਆਂ ਪਹਾੜਾਂ 'ਚ ਬਰਫ਼ ਦਾ ਪਿੰਘਲਣਾ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਡੈਮਾਂ 'ਚ ਪਾਣੀ ਦਾ ਪੱਧਰ ਵੀ ਵਧਣਾ ਸ਼ੁਰੂ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਖੇਤੀ ਸਬੰਧੀ ਫਸਲਾਂ ਨੂੰ ਲੈਕੇ ਵੀ ਡੈਮਾਂ ਦਾ ਪਾਣੀ ਅਕਸਰ ਛੱਡਿਆ ਜਾਂਦਾ ਰਿਹਾ ਹੈ।
ਇਸ ਸਬੰਧੀ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਡੀ ਟਾਊਨਸ਼ਿਪ ਦੇ ਕਾਰਜਕਾਰੀ ਇੰਜੀਨੀਅਰ ਪ੍ਰੋਜੈਕਟ ਅਤੇ ਆਰ.ਐਮ. ਮੰਡਲ ਗਗਨਦੀਪ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀਂ ਆਮ ਲੋਕਾਂ ਨੂੰ ਸੂਚਿਤ ਕਰਦੇ ਹੋਏ ਦੱਸਿਆ ਹੈ ਕਿ ਪੰਜਾਬ ਵਿੱਚ ਬਿਜਲੀ ਅਤੇ ਸਿੰਚਾਈ ਲਈ ਪਾਣੀ ਦੀ ਡਿਮਾਂਡ ਵੱਧ ਜਾਣ ਕਾਰਨ ਰਣਜੀਤ ਸਾਗਰ ਡੈਮ ਤੋਂ ਪਾਣੀ ਦਾ ਬਹਾਅ ਕਿਸੇ ਵੀ ਸਮੇਂ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ।