ਪਠਾਨਕੋਟ: ਕਰਫਿਊ ਤੇ ਲੌਕਡਾਊਨ ਦੇ ਚਲਦੇ ਪੂਰੇ ਦੇਸ਼ ਦੀ ਰਫ਼ਤਾਰ ਘੱਟ ਗਈ ਹੈ। ਇਸ ਸਥਿਤੀ 'ਚ ਸਭ ਤੋਂ ਜਿਆਦਾ ਗਰੀਬ ਤੇ ਦਿਹਾੜੀ ਕਰਨ ਵਾਲੇ ਲੋਕ ਪ੍ਰਭਾਵਤ ਹੋਏ ਹਨ। ਸੂਬਾ ਸਰਕਾਰ ਵੱਲੋਂ ਇਨ੍ਹਾਂ ਲੋਕਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਗਰੀਬ ਲੋਕਾਂ ਦੀ ਜਾਣਕਾਰੀ ਇੱਕਠਾ ਕਰ ਰਹੀ ਸੂਬਾ ਸਰਕਾਰ, ਮਿਲੇਗੀ ਸਰਕਾਰੀ ਮਦਦ - ਪੰਜਾਬ ਸਰਕਾਰ
ਪੰਜਾਬ ਸਰਕਾਰ ਵੱਲੋਂ ਸੂਬੇ 'ਚ ਰਹਿਣ ਵਾਲੇ ਦਿਹਾੜੀ ਦਾਰ ਤੇ ਗ਼ਰੀਬ ਤਬਕੇ ਦੇ ਲੋਕਾਂ ਦਾ ਡਾਟਾ ਇੱਕਠਾ ਕੀਤਾ ਜਾ ਰਿਹਾ ਹੈ। ਇਨ੍ਹਾਂ ਲੋਕਾਂ ਸੂਬਾ ਸਰਕਾਰ ਵੱਲੋਂ ਮਦਦ ਦਿੱਤੀ ਜਾਵੇਗੀ ਤਾਂ ਜੋ ਆਪਣਾ ਗੁਜ਼ਾਰਾ ਚੰਗੇ ਢੰਗ ਨਾਲ ਕਰ ਸਕਣ।
ਫੋਟੋ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਲੋੜਵੰਦ ਲੋਕਾਂ ਦੀ ਜਾਣਕਾਰੀ ਇੱਕਠੀ ਕਰਨ ਲਈ 9 ਟੀਮਾਂ ਦਾ ਗਠਨ ਕੀਤੀਆਂ ਗਈਆਂ ਹਨ। ਇਸ ਟੀਮ 'ਚ ਅਧਿਆਪਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਟੀਮਾਂ ਸ਼ਹਿਰ 'ਚ ਗਰੀਬ ਤਬਕੇ ਦੇ ਲੋਕਾਂ, ਦਿਹਾੜੀ ਦਾਰਾ ਤੇ ਝੁੱਗੀ ਝੋਪੜੀ 'ਚ ਰਹਿਣ ਵਾਲੇ ਲੋੜਵੰਦ ਲੋਕਾਂ ਦੀ ਜਾਣਕਾਰੀ ਹਾਸਲ ਕਰਕੇ ਸਰਕਾਰ ਨੂੰ ਦਵੇਗੀ।
ਇਸ ਟੀਮ ਵੱਲੋਂ ਇੱਕਠੇ ਕੀਤੇ ਗਏ ਡਾਟਾ ਦੇ ਮੁਤਾਬਕ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਲੋੜਵੰਦ ਲੋਕਾਂ ਨੂੰ ਰਾਸ਼ਨ, ਸਿਹਤ ਤੇ ਹੋਰਨਾਂ ਲੋੜੀਂਦੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।