ਪੰਜਾਬ

punjab

ETV Bharat / state

ਲਿਫਟਿੰਗ ਨਾ ਹੋਣ ਕਾਰਨ ਕਣਕ ਦੇ ਲੱਗੇ ਅੰਬਾਰ - ਕਣਕ ਦੀ ਫਸਲ

ਪਠਾਨਕੋਟ ਦੀ ਬਮਿਆਲ ਦਾਣਾ ਮੰਡੀ ਵਿਚ ਸਮੇਂ ਸਿਰ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀ ਅਤੇ ਪ੍ਰਵਾਸੀ ਮਜ਼ਦੂਰ ਪਰੇਸ਼ਾਨ ਹੋ ਰਹੇ ਹਨ।ਬਾਰਿਸ਼ ਪੈਣ ਨਾਲ ਕਣਕ ਖਰਾਬ ਹੋ ਰਹੀ ਹੈ।

ਲਿਫਟਿੰਗ ਨਾ ਹੋਣ ਕਾਰਨ ਕਣਕ ਦੇ ਲੱਗੇ ਅੰਬਾਰ
ਲਿਫਟਿੰਗ ਨਾ ਹੋਣ ਕਾਰਨ ਕਣਕ ਦੇ ਲੱਗੇ ਅੰਬਾਰ

By

Published : May 20, 2021, 10:45 PM IST

ਪਠਾਕੋਟ:ਪੰਜਾਬ ਸਰਕਾਰ ਵੱਲੋਂ ਮੰਡੀਆਂ ਦੇ ਵਿਚ ਪਈ ਫਸਲ ਦੀ ਲਿਫਟਿੰਗ ਦੇ ਵੱਡੇ ਵੱਡੇ ਦਆਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਦੇਖਣ ਨੂੰ ਮਿਲ ਰਹੀ ਹੈ ਜਿਥੇ ਲਿਫਟਿੰਗ ਨਹੀਂ ਹੋ ਰਹੀ ਅਤੇ ਸਰਹੱਦੀ ਕਸਬਾ ਬਮਿਆਲ ਵਿਖੇ ਸਥਿਤ ਦਾਣਾ ਮੰਡੀ ਵਿਚ ਜਿਥੇ ਸਮੇਂ ਸਿਰ ਲਿਫਟਿੰਗ ਨਾ ਹੋਣ ਦੇ ਕਾਰਨ ਆੜ੍ਹਤੀ ਅਤੇ ਪ੍ਰਵਾਸੀ ਮਜਦੂਰ ਪ੍ਰੇਸ਼ਾਨ ਹੋ ਰਹੇ ਹਨ।ਬਾਰਿਸ਼ ਹੋਣ ਨਾਲ ਮੰਡੀ ਵਿਚ ਪਾਣੀ ਖੜ੍ਹਾ ਹੈ ਜਿਸ ਕਾਰਨ ਕਣਕ ਦੀ ਫਸਲ ਖਰਾਬ ਹੋ ਰਹੀ ਹੈ।

ਲਿਫਟਿੰਗ ਨਾ ਹੋਣ ਕਾਰਨ ਕਣਕ ਦੇ ਲੱਗੇ ਅੰਬਾਰ
ਇਸ ਮੌਕੇ ਆੜ੍ਹਤੀ ਦਿਲਾਵਰ ਸਿੰਘ ਦਾ ਕਹਿਣਾ ਹੈ ਕਿ 13 ਮਈ ਤੋਂ ਪ੍ਰਸ਼ਾਸਨ ਵੱਲੋ ਮੰਡੀ ਵਿਚ ਖਰੀਦ ਬੰਦ ਕਰ ਦਿਤੀ ਗਈ ਹੈ ਪਰ ਅੱਜ 20 ਤਰੀਖ ਹੋਣ ਤੱਕ ਪ੍ਰਸ਼ਾਸਨ ਵਲੌਂ ਫਸਲ ਦੀ ਲਿਫਟਿੰਗ ਨਹੀਂ ਕੀਤੀ ਜਾ ਰਹੀ। ਜਿਸਦੇ ਚਲਦੇ ਸਾਰੀ ਹੀ ਫਸਲ ਖੁੱਲੇ ਅਸਮਾਨ ਵਿੱਚ ਮੰਡੀ ਵਿਚ ਹੀ ਪਈ ਹੈ ਅਤੇ ਉੱਤੋਂ ਬਾਰਿਸ਼ ਵੀ ਹੋ ਰਹੀ ਹੈ ਅਤੇ ਇਸ ਨਾਲ ਕਣਕ ਖਰਾਬ ਹੋ ਰਹੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਕਣਕ ਦੀ ਲਿਫਟਿੰਗ ਕੀਤੀ ਜਾਵੇ ਅਤੇ ਕਣਕ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ।

ਇਹ ਵੀ ਪੜੋ:ਜਾਣੋ ਕਿਵੇਂ ਘਰ ਬੈਠੇ ਤੁਸੀ ਕਰ ਸਕਦੇ ਹੋ ਕੋਰੋਨਾ ਟੈਸਟ....

ABOUT THE AUTHOR

...view details