ਪਠਾਨਕੋਟ : ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਅਤੇ ਚੋਣ ਆਯੋਗ ਦੇ ਵੱਲੋਂ ਚੋਣ ਨੂੰ ਸੁਚਾਰੂ ਢੰਗ ਦੇ ਨਾਲ ਕਰਵਾਉਣ ਦੇ ਲਈ ਵੱਖ ਵੱਖ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਦੇ ਚੱਲਦੇ ਚੋਣ ਆਯੋਗ ਵੱਲੋਂ ਹਿਮਗਿਰੀ ਐਕਸਪ੍ਰੈੱਸ ਨਾਂਅ ਦੀ ਵਿਸ਼ੇਸ਼ ਰੇਲਗੱਡੀ ਚਲਾਈ ਗਈ ਹੈ।
ਵੋਟਰਾਂ ਨੂੰ ਜਾਗਰੂਕ ਕਰਨ ਲਈ ਰੇਲਵੇ ਨੇ ਚਲਾਈ ਸਪੈਸ਼ਲ ਰੇਲਗੱਡੀ - election comission
ਲੋਕ ਸਭਾ ਚੋਣਾਂ ਦੇ ਚੱਲਦੇ ਰੇਲ ਵਿਭਾਗ ਵੱਲੋਂ ਚਲਾਈ ਗਈ ਚੋਣ ਜਾਗਰੂਕਤਾ ਲਈ ਇੱਕ ਸਪੈਸ਼ਲ ਰੇਲਗੱਡੀ ਚਲਾਈ ਗਈ ਹੈ। ਇਹ ਰੇਲਗੱਡੀ ਕੰਨਿਆ ਕੁਮਾਰੀ ਤੋਂ ਜੰਮੂ ਕਸ਼ਮੀਰ ਤੱਕ ਚਲਾਈ ਗਈ ਹੈ। ਇਸ ਰੇਲਗੱਡੀ ਸਟੇਸ਼ਨ ਤੇ ਮੌਜ਼ੂਦ ਯਾਤਰੀਆਂ ਨੂੰ ਵੋਟ ਪਾਉਣ ਦੇ ਲਈ ਜਾਗਰੂਕ ਕਰਨ ਦੇ ਲਈ ਚੋਣ ਆਯੋਗ ਵਲੋਂ ਚਲਾਈ ਗਈ ਹੈ। ਅੱਜ ਇਹ ਰੇਲਗੱਡੀ ਇਹ ਰੇਲ/ ਪਠਾਨਕੋਟ ਕੈਂਟ ਪੁਜੀ ਹੈ।
ਵੋਟਰਾਂ ਨੂੰ ਜਾਗਰੂਕ ਕਰਨ ਲਈ ਰੇਲਵੇ ਨੇ ਚਲਾਈ ਸਪੈਸ਼ਲ ਰੇਲਗੱਡੀ
ਇਹ ਰੇਲਗੱਡੀ ਪਠਾਨਕੋਟ ਕੈਂਟ ਵਿਖੇ ਪੁਜੀ। ਇਥੇ ਪੁਜਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਵੱਲੋਂ ਇਸ ਰੇਲ ਦਾ ਸਵਾਗਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਹਰੀ ਝੰਡੀ ਦੇ ਕੇ ਜੰਮੂ ਵੱਲ ਰਵਾਨਾ ਕੀਤਾ ਗਿਆ। ਇਹ ਰੇਲਗੱਡੀ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਸਟੇਸ਼ਨ ਉੱਤੇ ਮੌਜ਼ੂਦ ਵੋਟਰਾਂ ਨੂੰ ਚੋਣ ਅਧਿਕਾਰ ਦੀ ਸਹੀ ਵਰਤੋਂ ਲਈ ਜਾਗਰੂਕ ਕਰੇਗੀ।
ਇਸ ਬਾਰੇ ਜ਼ਿਲ੍ਹਾ ਨੋਡਲ ਅਫ਼ਸਰ ਨੇ ਦੱਸਿਆ ਕਿ ਰੇਲਵੇ ਵਿਭਾਗ ਅਤੇ ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ। ਅਜਿਹਾ ਕਰਨ ਨਾਲ ਨੌਜਵਾਨ ਵੋਟ ਦਾ ਸਹੀ ਇਸਤਮਾਲ ਕਰਨ ਲਈ ਜਾਗਰੂਕ ਅਤੇ ਪ੍ਰੇਰਤ ਹੋਣਗੇ।