ਪਠਾਨਕੋਟ: ਰੇਸ਼ਮ ਦੇ ਕੀੜਿਆਂ(Silkworms) ਤੋਂ ਰੇਸ਼ਮ ਤਿਆਰ ਕਰਕੇ ਜ਼ਿਲ੍ਹਾ ਪਠਾਨਕੋਟ ਤੋਂ ਕਈ ਪਰਿਵਾਰ ਆਪਣੀ ਰੋਜ਼ੀ ਰੋਟੀ ਚਲਾ ਰਹੇ ਹਨ। ਕਈ ਪਰਿਵਾਰ ਇਸ ਤਰ੍ਹਾਂ ਦੇ ਹਨ। ਜੋ ਪਿਛਲੇ ਕਾਫੀ ਸਮੇ ਤੋਂ ਇਸ ਕੀਟ ਪਾਲਣ ਕਿੱਤੇ ਦੇ ਨਾਲ ਜੁੜੇ ਹੋਏ ਹਨ।
ਜੋ ਕਿ ਪੰਜਾਬ ਸਰਕਾਰ(Government of Punjab) ਦਾ ਇਹ ਯਤਨ ਗਰੀਬ ਪਰਿਵਾਰਾਂ ਦੇ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਕਾਰੋਬਾਰ ਦੇ ਵਿੱਚ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ(Department of Agriculture) ਵਲੋਂ ਸਾਲ ਦੇ ਵਿਚ 2 ਵਾਰ ਬਾਹਰ ਤੋਂ ਅੰਡੇ ਮੰਗਵਾਏ ਜਾਂਦੇ ਹਨ, ਤੇ ਇਨ੍ਹਾਂ ਅੰਡਿਆਂ ਨੂੰ ਤਕਰੀਬਨ 15 ਦਿਨ ਆਪਣੇ ਕੋਲ ਰੱਖ ਕੀੜੇ ਤਿਆਰ ਕਰਕੇ ਇਨ੍ਹਾਂ ਕੀੜਿਆਂ ਨੂੰ ਕਿੱਟ ਪਾਲਕ ਕਿਸਾਨ ਜੋ ਇਨ੍ਹਾਂ ਦਾ ਕਾਰੋਬਾਰ ਕਰਦੇ ਹਨ, ਉਨ੍ਹਾਂ ਨੂੰ ਦੇ ਦਿਤੇ ਜਾਂਦੇ ਹਨ।
ਇਨ੍ਹਾਂ ਰੇਸ਼ਮ ਦੇ ਕੀੜਿਆਂ ਨੂੰ ਕੀਟ ਪਾਲਕ ਆਪਣੇ ਘਰਾਂ ਵਿਚ ਲੈ ਜਾਂਦੇ ਹਨ ਅਤੇ ਤਕਰੀਬਨ 35 ਦਿਨ ਆਪਣੇ ਕੋਲ ਰੱਖਦੇ ਹਨ ਅਤੇ ਇਨ੍ਹਾਂ ਰੇਸ਼ਮ ਕੀੜਿਆਂ ਤੋਂ ਕਾਕੂਨ ਤਿਆਰ ਕੀਤਾ ਜਾਂਦਾ ਹੈ। ਜਿਸਦੇ ਚਲਦੇ ਕੀਟ ਪਾਲਕ ਇਕ ਮਹੀਨੇ ਵਿਚ 15 ਤੋਂ 20 ਹਜਾਰ ਰੁਪਏ ਤੱਕ ਕਮਾ ਲੈਂਦੇ ਹਨ।