ਭਾਰਤੀ ਫ਼ੌਜ ਦੀ ਕਾਰਵਾਈ 'ਤੇ ਸ਼ਹੀਦ ਦੇ ਪਰਿਵਾਰ ਨੇ ਪ੍ਰਗਟਾਈ ਸੰਤੁਸ਼ਟੀ
ਭਾਰਤੀ ਹਵਾਈ ਫ਼ੌਜ ਦੀ ਕਾਰਵਾਈ 'ਤੇ ਦੀਨਾਨਗਰ ਦੇ ਸ਼ਹੀਦ ਜਵਾਨ ਮਨਿੰਦਰ ਸਿੰਘ ਨੇ ਕੀਤਾ ਖ਼ੁਸ਼ੀ ਦਾ ਪ੍ਰਗਟਾਵਾ। ਸੀਆਰਪੀਐਫ਼ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲੈਣ 'ਤੇ ਪਰਿਵਾਰ ਨੇ ਜਤਾਈ ਸੰਤੁਸ਼ਟੀ।
ਦੀਨਾਨਗਰ: 14 ਫ਼ਰਵਰੀ ਨੂੰ ਪੁਲਵਾਮਾ ਵਿੱਚ ਸੀਆਰਪੀਐਫ ਦੇ ਜਵਾਨਾਂ 'ਤੇ ਹੋਏ ਆਤਮਘਾਤੀ ਹਮਲੇ ਦਾ ਬਦਲਾ ਭਾਰਤ ਸਰਕਾਰ ਨੇ ਜੈਸ਼ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਦੇਰ ਰਾਤ ਨੂੰ ਹਵਾਈ ਹਮਲਾ ਕਰ ਲੈ ਲਿਆ ਹੈ।
ਭਾਰਤੀ ਹਵਾਈ ਫ਼ੌਜ ਨੇ ਦੇਰ ਰਾਤ ਐਲਓਸੀ ਪਾਰ ਬਾਲਾਕੋਟ ਅਤੇ ਮੁਜਫ਼ਰਾਬਾਦ ਵਿੱਚ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਹਵਾਈ ਹਮਲਾ ਕੀਤਾ।
ਭਾਰਤ ਦੀ ਇਸ ਕਾਰਵਾਈ ਤੋਂ ਬਾਅਦ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਦੀਨਾਨਗਰ ਦੇ ਜਵਾਨ ਮਨਿੰਦਰ ਸਿੰਘ ਦਾ ਪਰਿਵਾਰ ਕਾਫ਼ੀ ਖੁਸ਼ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਅੱਤਵਾਦੀ ਟਿਕਾਣਿਆਂ 'ਤੇ ਹਵਾਈ ਹਮਲਾ ਕਰ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਅਤੇ ਹੋਰਨਾਂ ਟਿਕਾਣਿਆਂ ਤੇ ਵੀ ਹਮਲੇ ਕਰਨੇ ਚਾਹੀਦੇ ਹਨ।
ਸ਼ਹੀਦ ਮਨਿੰਦਰ ਸਿੰਘ ਦੇ ਭਰਾ ਲਖਵਿੰਦਰ ਸਿੰਘ ਨੇ ਕਿਹਾ ਕਿ ਭਾਰਤ ਨੇ ਹਵਾਈ ਹਮਲਾ ਕਰ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਇਸ ਤਰ੍ਹਾਂ ਦਾ ਹੀ ਜਵਾਬ ਦੇਣਾ ਚਾਹੀਦਾ ਸੀ। ਲਖਵਿੰਦਰ ਨੇ ਕਿਹਾ ਕਿ ਉਹ ਵੀ ਜਵਾਨ ਹੈ ਅਤੇ ਉਹ ਸਰਜੀਕਲ ਸਟ੍ਰਾਇਕ ਦਾ ਹਿੱਸਾ ਬਣ ਕੇ ਆਪਣੇ ਭਰਾ ਦੀ ਸ਼ਹਾਦਤ ਦਾ ਬਦਲਾ ਪਾਕਿਸਤਾਨ ਤੋਂ ਲੈਣਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਇਸ ਹਮਲੇ ਨਾਲ ਸ਼ਹੀਦਾਂ ਦੇ ਪਰਿਵਾਰਾਂ ਦੇ ਜ਼ਖ਼ਮਾਂ ਤੇ ਮਲ੍ਹਮ ਲੱਗੀ ਹੈ।