ਪਠਾਨਕੋਟ: ਕੋਰੋਨਾ ਮਹਾਂਮਾਰੀ ਜਿਸ ਨੇ ਜ਼ਿਆਦਾਤਰ ਰੁਜ਼ਗਾਰ ਖ਼ਤਮ ਕਰ ਦਿੱਤਾ ਹੈ ਅਤੇ ਛੋਟੇ ਰੁਜ਼ਗਾਰਾਂ ਉੱਪਰ ਇਸ ਦਾ ਕਾਫ਼ੀ ਅਸਰ ਦੇਖਣ ਨੂੰ ਮਿਲਿਆ ਹੈ। ਕੁੱਝ ਦਿਨ ਬਾਅਦ ਗਣੇਸ਼ ਚਤੁਰਥੀ ਹੈ ਅਤੇ ਗਣੇਸ਼ ਚਤੁਰਥੀ ਉੱਤੇ ਲੋਕ ਆਪਣੇ ਘਰਾਂ ਵਿੱਚ ਗਣੇਸ਼ ਦੀ ਮੂਰਤੀ ਲਿਆ ਕੇ ਪੂਜਾ ਕਰਦੇ ਹਨ।
ਲੋਕ ਆਪਣੀ ਹੈਸੀਅਤ ਦੇ ਹਿਸਾਬ ਦੇ ਨਾਲ ਗਣੇਸ਼ ਚਤੁਰਥੀ ਮੌਕੇ ਛੋਟੀ ਅਤੇ ਵੱਡੀਆਂ ਮੂਰਤੀਆਂ ਆਪਣੇ ਘਰ ਵਿੱਚ ਲੈ ਕੇ ਆਉਂਦੇ ਹਨ, ਪਰ ਇਸ ਬਾਰ ਗਣੇਸ਼ ਚਤੁਰਥੀ ਮੌਕੇ ਕੋਰੋਨਾ ਮਹਾਂਮਾਰੀ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ਲੋਕ ਆਪਣੇ ਘਰਾਂ ਵਿੱਚ ਗਣੇਸ਼ ਜੀ ਦੀਆਂ ਵੱਡੀਆਂ ਮੂਰਤੀਆਂ ਨਾ ਲਿਜਾ ਕੇ ਛੋਟੀਆਂ ਮੂਰਤੀਆਂ ਨੂੰ ਪਸੰਦ ਕਰ ਰਹੇ ਹਨ ਜਿਸ ਨਾਲ ਜਿੱਥੇ ਕਿ ਮੂਰਤੀਕਾਰਾਂ ਦਾ ਰੁਜ਼ਗਾਰ ਵੀ ਠੱਪ ਹੋਣ ਦੀ ਕਗਾਰ ਉੱਤੇ ਹੈ।