ਪੰਜਾਬ

punjab

ETV Bharat / state

ਲੌਕਡਾਊਨ ਦੇ ਚੱਲਦਿਆਂ ਸਕੂਲ ਕਾਲਜ ਬਣਨ ਲਗੇ 'ਜੂਆਰੀਆਂ ਦਾ ਅੱਡਾ'

ਲੌਕਡਾਊਨ ਦੇ ਚੱਲਦਿਆਂ ਲੋਕ ਵਿਹਲੇ ਹੋ ਗਏ ਹਨ, ਜਿਸ ਕਾਰਨ ਗਲਤ ਕੰਮਾਂ ’ਚ ਲਿਪਤ ਹੁੰਦੇ ਜਾ ਰਹੇ ਹਨ। ਏਦਾਂ ਦਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਪਠਾਨਕੋਟ ਸ਼ਹਿਰ ’ਚ ਮੁੰਡਿਆਂ ਦੀ ਆਈਟੀਆਈ ’ਚ ਜਿੱਥੇ ਕਿ ਗਰਾਊਂਡ ਦੇ ਵਿਚ ਪਿਛਲੇ ਲੰਬੇ ਸਮੇਂ ਤੋਂ ਜੂਆਰੀ ਇਕੱਠੇ ਹੋ ਕੇ ਜੂਆ ਖੇਡਦੇ ਰਹਿੰਦੇ ਹਨ।

ਸਕੂਲ ਕਾਲਜ ਬਣਨ ਲਗੇ 'ਜੂਆਰੀਆਂ ਦਾ ਅੱਡਾ'
ਸਕੂਲ ਕਾਲਜ ਬਣਨ ਲਗੇ 'ਜੂਆਰੀਆਂ ਦਾ ਅੱਡਾ'

By

Published : May 23, 2021, 1:18 PM IST

ਪਠਾਨਕੋਟ: ਸਕੂਲ ਅਤੇ ਕਾਲਜ ਬੰਦ ਹੋਣ ਕਰਕੇ ਹੁਣ ਇਨ੍ਹਾਂ ਦੇ ਖਾਲੀ ਪਏ ਗਰਾਊਂਡ ਜੂਆਰੀਆਂ ਦਾ ਅੱਡਾ ਬਣਨ ਸ਼ੁਰੂ ਹੋ ਗਏ ਹਨ। ਏਦਾਂ ਦਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਸ਼ਹਿਰ ’ਚ ਮੁੰਡਿਆਂ ਦੀ ਆਈਟੀਆਈ ’ਚ ਜਿੱਥੇ ਕਿ ਗਰਾਊਂਡ ਦੇ ਵਿਚ ਪਿਛਲੇ ਲੰਬੇ ਸਮੇਂ ਤੋਂ ਜੂਆਰੀ ਇਕੱਠੇ ਹੋ ਕੇ ਜੂਆ ਖੇਡਦੇ ਸਨ। ਕੁਝ ਦਿਨ ਪਹਿਲਾਂ ਜਦੋਂ ਸਥਾਨਕ ਲੋਕ ਉਨ੍ਹਾਂ ਨੂੰ ਮਨ੍ਹਾ ਕਰਦੇ ਸਨ ਤਾਂ ਉਲਟਾ ਉਨ੍ਹਾਂ ਨਾਲ ਗਾਲੀ ਗਲੋਚ ਕਰਨ ਦੇ ਨਾਲ ਨਾਲ ਧਮਕਾਉਂਦੇ ਸਨ।

ਸਕੂਲ ਕਾਲਜ ਬਣਨ ਲਗੇ 'ਜੂਆਰੀਆਂ ਦਾ ਅੱਡਾ'

ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਅਤੇ ਅੱਜ ਪੁਲਿਸ ਨੇ ਮੁੰਡਿਆਂ ਦੀ ਆਈਟੀਆਈ ਦੇ ਗਰਾਊਂਡ ਵਿਚ ਪੁੱਜ ਕੇ ਜਦੋਂ ਛਾਪਾ ਮਾਰਿਆ ਤਾਂ ਪੁਲਿਸ ਨੂੰ ਦੇਖ ਕੇ ਜੁਆਰੀ ਮੌਕੇ ਤੋਂ ਭੱਜ ਗਏ, ਪਰ ਜਾਂਦੇ ਜਾਂਦੇ ਆਪਣੇ ਮੋਟਰਸਾਈਕਲ ਉੱਥੇ ਹੀ ਛੱਡ ਗਏ। ਜਿਨ੍ਹਾਂ ਨੂੰ ਕਬਜ਼ੇ ਵਿੱਚ ਲੈ ਕੇ ਪੁਲਸ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ

ਉੱਧਰ ਦੂਜੇ ਪਾਸੇ ਮੌਕੇ ਤੇ ਪੁੱਜੇ ਪੁਲੀਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਜੁਆਰੀ ਜੂਆ ਖੇਡ ਰਹੇ ਹਨ। ਜਿਸ ਦੇ ਚੱਲਦੇ ਜਦੋਂ ਮੌਕੇ ’ਤੇ ਪੁੱਜੇ ਦਾ ਜੂਆ ਖੇਡ ਰਹੇ ਜੁਆਰੀ ਪੁਲਸ ਨੂੰ ਵੇਖ ਕੇ ਭੱਜ ਗਏ। ਫਿਲਹਾਲ ਉਨ੍ਹਾਂ ਦੇ ਮੋਟਰਸਾਈਕਲ ਕਬਜ਼ੇ ’ਚ ਲੈ ਥਾਣੇ ਲਿਜਾਏ ਜਾ ਰਹੇ ਹਨ ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਹੁਣ ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਨੇ ਵੀ ਖੋਲਿਆ ਮੋਰਚਾ

ABOUT THE AUTHOR

...view details