ਸਿੱਧੂ ਨੂੰ ਆਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ : ਸਲਾਰੀਆ - kashmir
ਪਠਾਨਕੋਟ: ਜਿੱਥੇ ਇਕ ਪਾਸੇ ਪੁਲਵਾਮਾ ਵਿਚ ਹੋਏ ਆਤਮਘਾਤੀ ਹਮਲੇ ਕਾਰਨ ਪੂਰਾ ਦੇਸ਼ ਰੋ ਰਿਹਾ ਹੈ, ਉੱਥੇ ਹੀ ਸਿੱਧੂ ਅਤੇ ਸੁਖਪਾਲ ਖਹਿਰਾ ਵਰਗੇ ਨੇਤਾ ਗ਼ਲਤ ਬਿਆਨਬਾਜੀ ਕਰ ਰਹੇ ਹਨ। ਇਸ ਦੀ ਭਾਜਪਾ ਆਗੂ ਸਵਰਨ ਸਲਾਰੀਆ ਨੇ ਜੰਮ ਕੇ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਆਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਭਾਜਪਾ ਆਗੂ ਸਵਰਨ ਸਲਾਰੀਆ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਵਲੋਂ ਚੋਣਾਂ ਲੜ੍ਹ ਚੁੱਕੇ ਸਵਰਨ ਸਲਾਰੀਆ ਨੇ ਕਿਹਾ ਕਿ ਸਿੱਧੂ ਦੇਸ਼ ਦੇ ਗੱਦਾਰ ਹਨ। ਉਨ੍ਹਾਂ ਨੂੰ ਜੇ ਪਾਕਿਸਤਾਨ ਨਾਲ ਇੰਨਾ ਹੀ ਪਿਆਰ ਹੈ ਤਾਂ ਉਹ ਪਕਿਸਤਾਨ ਹੀ ਚੱਲੇ ਜਾਣ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਆਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਦੂਜੇ ਪਾਸੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਪਿਲ ਸ਼ੋ 'ਚੋਂ ਕੱਢੇ ਜਾਣ 'ਤੇ ਵੀ ਸਲਾਰਿਆ ਨੇ ਕਿਹਾ ਕਿ ਵਧੀਆਂ ਕੀਤਾ ਕਿ ਉਨ੍ਹਾਂ ਨੇ ਇਸ ਨੂੰ ਕੱਢ ਦਿੱਤਾ ਹੈ।