ਪਠਾਨਕੋਟ:ਜ਼ਿਲ੍ਹਾ ਪਠਾਨਕੋਟ ਇੱਕ ਪਹਾੜੀ ਇਲਾਕਾ ਹੈ, ਜਿੱਥੇ ਕਿ ਜਿਆਦਾ ਜੰਗਲ ਪਾਏ ਜਾਂਦੇ ਹਨ, ਕਿਸੇ ਵੀ ਜੰਗਲੀ ਜਾਨਵਰ ਦਾ ਕਿਸੇ ਪਿੰਡ ਵਿਚ ਆ ਜਾਣਾ ਆਮ ਗੱਲ ਹੈ, ਇਸੇ ਤਰ੍ਹਾਂ ਹੀ ਜ਼ਿਲ੍ਹਾਪਠਾਨਕੋਟ ਕਸਬਾ ਸਰਨਾ ਨੇੜੇ ਰਿਹਾਇਸ਼ੀ ਖੇਤਰ ਵਿੱਚ ਸਾਂਬਰ ਦਾਖਲ ਹੋ ਗਿਆ ਸੀ, ਜਿਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਸਥਾਨਕ ਲੋਕਾਂ ਦੀ ਸੂਚਨਾ 'ਤੇ ਜੰਗਲਾਤ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਾਂਬਰ ਨੂੰ ਕਾਬੂ ਕਰ ਲਿਆ, ਜਿਸ ਨੂੰ ਜ਼ਿਲ੍ਹੇ ਦੇ ਕੈਥਲੋਰ ਸੈਂਚੁਰੀ ਵਿੱਚ ਛੱਡਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਦੇ ਜੰਗਲਾਂ 'ਚੋਂ ਅਕਸਰ ਹੀ ਜੰਗਲੀ ਜੀਵ ਪਠਾਨਕੋਟ ਦੇ ਰਿਹਾਇਸ਼ੀ ਖੇਤਰ 'ਚ ਦਾਖਲ ਹੋ ਜਾਂਦੇ ਹਨ। ਅਜਿਹਾ ਹੀ ਕੁਝ ਕਸਬਾ ਸਰਨਾ ਦੇ ਨਾਲ ਲੱਗਦੇ ਰਿਹਾਇਸ਼ੀ ਖੇਤਰ 'ਚ ਦੇਖਣ ਨੂੰ ਮਿਲਿਆ।