ਪਠਾਨਕੋਟ: ਸ਼ਹਿਰ ਦੇ ਕੋਨਤਰਪੁਰ ਖ਼ੇਤਰ ਵਿੱਚ ਮਾਈਨਿੰਗ ਠੇਕੇਦਾਰਾਂ ਨਾਲ 10 ਲੱਖ ਰੁਪਏ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਾਈਨਿੰਗ ਠੇਕੇਦਾਰਾਂ 'ਤੇ ਹਮਲਾ ਕਰ ਲੁੱਟੇਰਿਆਂ ਨੇ ਲੁੱਟੇ 10 ਲੱਖ ਰੁਪਏ - ਮਾਈਨਿੰਗ ਠੇਕੇਦਾਰਾਂ 'ਤੇ ਹਮਲਾ
ਪਠਾਨਕੋਟ ਵਿੱਚ ਕੁੱਝ ਅਣਪਛਾਤੇ ਲੁੱਟੇਰਿਆਂ ਵੱਲੋਂ ਮਾਈਨਿੰਗ ਠੇਕੇਦਾਰਾਂ ਉੱਤੇ ਹਮਲਾ ਕਰ 10 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਮਹਣੇ ਆਇਆ ਹੈ। ਪੁਲਿਸ ਨੇ ਪੀੜਤਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਅਣਪਛਾਤੇ ਲੁੱਟੇਰਿਆਂ ਨੇ ਮਾਈਨਿੰਗ ਠੇਕੇਦਾਰਾਂ ਦੀ ਕਾਰ ਉੱਤੇ ਹਮਲਾ ਕੀਤਾ। ਲੁੱਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ਉੱਤੇ ਠੇਕੇਦਾਰਾਂ ਕੋਲੋਂ 10 ਲੱਖ ਰੁਪਏ ਦੀ ਲੁੱਟ ਕੀਤੀ ਗਈ। ਪੀੜਤਾਂ ਮੁਤਾਬਕ ਸ਼ਾਮ ਦੇ ਸਮੇ ਤਕਰੀਬਨ 4-5 ਹਥਿਆਰਬੰਦ ਲੁੱਟੇਰਿਆਂ ਮਾਈਨਿੰਗ ਠੇਕੇਦਾਰਾਂ ਦੀ ਗੱਡੀ ਉੱਤੇ ਹਮਲਾ ਕੀਤਾ। ਹਥਿਆਰ ਵਿਖਾ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਠੇਕੇਦਾਰਾਂ ਨੇ ਦੱਸਿਆ ਕਿ ਉਹ ਨਕਦੀ ਇੱਕਠੀ ਕਰ ਰਹੇ ਸਨ।
ਇਸ ਮਾਮਲੇ ਦੀ ਜਾਂਚ ਕਰ ਰਹੇ ਐਸਪੀ ਪ੍ਰਭਜੋਤ ਸਿੰਗ ਵਿਰਕ ਨੇ ਦੱਸਿਆ ਕਿ ਉਨ੍ਹਾਂ ਪੀੜਤਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਜਲਦ ਹੀ ਅਣਪਛਾਤੇ ਲੁੱਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ।