ਪਠਾਨਕੋਟ: ਜ਼ਿਲ੍ਹੇ ਦੇ ਹਲਕਾ ਭੋਆ ਦੇ ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਤੋਂ ਦੀਨਾਨਗਰ ਨੂੰ ਜਾਣ ਵਾਲੇ ਮੁੱਖ ਮਾਰਗ ਦੀ ਹਾਲਤ ਖ਼ਸਤਾ ਹੋਈ ਪਈ ਹੈ। ਜੋ ਕਿ ਸਥਾਨਕ ਵਾਸੀਆਂ ਰਾਹਗੀਰਾਂ ਤੇ ਦੁਕਾਨਦਾਰਾਂ ਲਈ ਵੱਡੀ ਪਰੇਸ਼ਾਨੀ ਬਣੀ ਹੋਈ ਹੈ। ਇਹ ਸੜਕ 70 ਤੋਂ 80 ਪਿੰਡਾਂ ਨੂੰ ਜੋੜਦੀ ਹੈ।
ਸਥਾਨਕ ਵਾਸੀਆਂ ਨੇ ਕਿਹਾ ਕਿ ਸਰਹੱਦੀ ਕਸਬਾ ਨਰੋਟ ਜੈਮਲ ਸਿੰਘ ਤੋਂ ਦੀਨਾ ਨਗਰ ਨੂੰ ਜਾਣ ਵਾਲਾ ਮੁੱਖ ਮਾਰਗ ਪਿਛਲੇ ਕੁਝ ਸਾਲਾਂ ਤੋਂ ਇਸ ਤਰ੍ਹਾਂ ਖ਼ਰਾਬ ਹੈ ਪਰ ਪ੍ਰਸ਼ਾਸਨ ਇਸ ਉੱਤੇ ਗੌਰ ਨਹੀਂ ਕਰ ਰਿਹਾ। ਉਨ੍ਹਾਂ ਨੇ ਕਿਹਾ ਕਿ ਇਹ ਪੂਰੀ ਸੜਕ ਡੂੱਘੇ ਟੋਇਆਂ ਨਾਲ ਭਰੀ ਹੋਈ। ਜੋ ਕਿ ਸੜਕ ਹਾਦਸਿਆਂ ਨੂੰ ਸੱਦਾ ਦਿੰਦੇ ਹਨ ਜਿਸ ਨਾਲ ਇੱਥੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮੀਂਹ ਦੇ ਦਿਨਾਂ ਵਿੱਚ ਇਸ ਮਾਰਗ ਉੱਤੇ ਮੀਂਹ ਦਾ ਪਾਣੀ ਜਮਾ ਹੋ ਜਾਂਦਾ ਹੈ। ਜੋ ਕਿ ਚਿੱਕੜ ਦਾ ਰੂਪ ਧਾਰ ਲੈਂਦਾ ਹੈ। ਵਾਹਨਾਂ ਦੀ ਆਵਾਜਈ ਹੋਣ ਕਾਰਨ ਮੀਂਹ ਦਾ ਪਾਣੀ ਦੁਕਾਨਦਾਰਾਂ ਦੀ ਦੁਕਾਨਾਂ ਵਿੱਚ ਚਲਾ ਜਾਂਦਾ ਹੈ ਜਿਸ ਨਾਲ ਦੁਕਾਨਦਾਰਾਂ ਦਾ ਕੰਮ ਵੱਧ ਜਾਂਦਾ ਹੈ।