ਪਠਾਨਕੋਟ: ਸਾਉਣ ਮਹੀਨੇ ਜਿਥੇ ਪੂਰੇ ਮਹੀਨੇ ਬਾਰਿਸ਼ ਦਾ ਮੌਸਮ ਰਹਿੰਦਾ ਹੈ ਉਥੇ ਹੀ ਇਹ ਮਹੀਨਾ ਧਾਰਮਿਕ ਮਹੱਤਤਾ ਵੀ ਰੱਖਦਾ ਹੈ। ਇਸ ਮਹੀਨੇ ਲੋਕ ਮੰਦਿਰਾਂ 'ਚ ਜਾ ਕੇ ਭਗਵਾਨ ਭੋਲੇਨਾਥ ਦੀ ਅਰਾਧਨਾ ਕਰਦੇ ਹਨ ਜਿਸ ਕਾਰਨ ਮੰਦਰਾਂ 'ਚ ਭਗਤਾਂ ਦੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲਦੀਆਂ ਸਨ। ਇਸ ਵਾਰ ਕੋਰੋਨਾ ਮਹਾਮਾਰੀ ਕਾਰਨ ਲੋਕਾਂ ਦੀ ਆਮਦ ਪ੍ਰਭਾਵਤ ਹੋਈ ਹੈ ਪਰ ਇਸ ਦੇ ਬਾਵਜੂਦ ਲੋਕ ਮੰਦਰਾਂ 'ਚ ਜਾ ਕੇ ਮੱਥਾ ਟੇਕ ਰਹੇ ਹਨ।
ਛੋਟੀ ਸ਼ਿਵਰਾਤਰੀ ਮੌਕੇ ਸ਼ਰਧਾਲੂ ਮੰਦਰ 'ਚ ਹੋਏ ਨਤਮਸਤਕ - ਪਠਾਨਕੋਟ
ਪਠਾਨਕੋਟ ਦੇ ਚਟਪਟ ਬਣੀ ਮੰਦਰ ਵਿੱਚ ਵੀ ਛੋਟੀ ਸ਼ਿਵਰਾਤਰੀ ਮੌਕੇ ਲੋਕਾਂ ਦੀ ਸ਼ਰਧਾ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਲੋਕ ਮੰਦਰ 'ਚ ਮੱਥਾ ਟੇਕਣ ਪਹੁੰਚੇ ਅਤੇ ਮੰਦਰ ਦੇ ਵਿਚ ਪੀਂਘ ਝੂਟ ਕੇ ਤੇ ਆਰਤੀ ਕਰਕੇ ਸਾਉਣ ਦੇ ਮਹੀਨੇ ਦਾ ਅਨੰਦ ਮਾਣਦੇ ਨਜ਼ਰ ਆਏ।
ਪਠਾਨਕੋਟ ਦੇ ਚਟਪਟ ਬਣੀ ਮੰਦਿਰ ਵਿੱਚ ਵੀ ਲੋਕਾਂ ਦੀ ਸ਼ਰਧਾ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਛੋਟੀ ਸ਼ਿਵਰਾਤਰੀ ਮੌਕੇ ਲੋਕ ਮੰਦਰ 'ਚ ਮੱਥਾ ਟੇਕਣ ਪਹੁੰਚੇ ਅਤੇ ਮੰਦਿਰ ਦੇ ਵਿਚ ਪੀਂਘ ਝੂਟ ਕੇ ਅਤੇ ਆਰਤੀ ਕਰਕੇ ਸਾਉਣ ਦੇ ਮਹੀਨੇ ਦਾ ਅਨੰਦ ਮਾਣਦੇ ਨਜ਼ਰ ਆਏ। ਇਸ ਬਾਰੇ ਗੱਲਬਾਤ ਕਰਦਿਆਂ ਮੱਥਾ ਟੇਕਣ ਆਏ ਸ਼ਰਧਾਲੂਆਂ ਨੇ ਕਿਹਾ ਕਿ ਸਾਵਣ ਮਹੀਨੇ ਦਾ ਅੱਜ ਦਾ ਦਿਨ ਬਹੁਤ ਮਹੱਤਤਾ ਰੱਖਦਾ ਹੈ। ਲੋਕਾਂ ਦਾ ਕਹਿਣਾ ਸੀ ਕਿ ਇਸ 1700 ਸਾਲ ਪੁਰਾਣੇ ਮੰਦਿਰ 'ਚ ਹਰ ਸਾਲ ਹਜ਼ਾਰਾਂ ਲੋਕ ਸਾਉਣ ਮਹੀਨੇ ਮੌਕੇ ਮੱਥਾ ਟੇਕਣ ਆਉਂਦੇ ਹਨ ਪਰ ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਲੋਕਾਂ ਦੀ ਆਮਦ 'ਚ ਕਮੀ ਆਈ ਹੈ।
ਮੰਦਰ ਦੇ ਨਾਥ ਨੇ ਗੱਲ ਕਰਦਿਆਂ ਦੱਸਿਆ ਕਿ ਅੱਜ ਦੇ ਦਿਨ ਦੀ ਬਹੁਤ ਮਹੱਤਤਾ ਹੈ ਜਿਸ ਕਾਰਨ ਅੱਜ ਲੋਕ ਚਟਪਟ ਬਣੀ ਮੰਦਿਰ ਮੱਥਾ ਟੇਕਣ ਆਉਂਦੇ ਹਨ ਇਸ ਮੰਦਿਰ ਦਾ ਇਤਿਹਾਸ ਬਹੁਤ ਪੁਰਾਣਾ ਹੈ। ਛੋਟੀ ਸ਼ਿਵਰਾਤਰੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਮਹੀਨੇ ਸ਼ਰਧਾਲੂ ਵਰਤ ਰੱਖਦੇ ਹਨ ਅਤੇ ਇਸੇ ਮਹੀਨੇ ਸ਼ਿਵ ਭਗਵਾਨ ਨੇ ਮਾਤਾ ਪਾਰਵਤੀ ਨੂੰ ਅਮਰ ਕਥਾ ਸੁਣਾਈ ਸੀ।