ਪਠਾਨਕੋਟ: ਜੇਕਰ ਪੂਰੇ ਪੰਜਾਬ ਚ ਅਵਾਰਾ ਖੂੰਖਾਰੂ ਕੁੱਤਿਆਂ ਦੀ ਗੱਲ ਕੀਤੀ ਜਾਵੇ ਤਾਂ ਦਿਨ-ਬ-ਦਿਨ ਵਧ ਰਹੀ ਗਿਣਤੀ ਤੋਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਕੁੱਤਿਆਂ ਦੀ ਦਹਿਸ਼ਤ ਇੰਨੀ ਜ਼ਿਆਦਾ ਹੋ ਗਈ ਹੈ ਕਿ ਪਸ਼ੂਆਂ ਤੋਂ ਲੈ ਕੇ ਆਮ ਵਿਅਕਤੀ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ ਪਰ ਪ੍ਰਸ਼ਾਸ਼ਨ ਬਿਲਕੁਲ ਲਾਚਾਰ ਨਜ਼ਰ ਆ ਰਿਹਾ ਹੈ। ਜਿਸ ਕਰਨ ਇਨ੍ਹਾਂ ਕੁੱਤਿਆ ਦੀ ਦਹਿਸ਼ਤ ਹੋਰ ਵਧ ਗਈ ਹੈ।
ਆਵਾਰਾਂ ਕੁੱਤਿਆਂ ਦੀ ਭਰਮਾਰ ਲੋਕ ਪ੍ਰਸ਼ਾਨ - pathankot news
ਕੁਝ ਸਮਾਂ ਪਹਿਲਾਂ ਪਸ਼ੂ ਪਾਲਣ ਵਿਭਾਗ ਵੱਲੋਂ ਸ਼ਹਿਰੀ ਖੇਤਰਾਂ ਚ ਅਵਾਰਾ ਕੁੱਤਿਆ ਦੀ ਨਸਬੰਦੀ ਕਰਨ ਦਾ ਅਭਿਆਨ ਚਾਲੂ ਕੀਤਾ ਗਿਆ ਸੀ ਪਰ ਇਹ ਅੱਜਕਲ ਠੰਡੇ ਬਸਤੇ 'ਚ ਮੁੜ ਪੈ ਗਿਆ ਹੈ।
ਫ਼ੋਟੋ
ਕੁਝ ਸਮਾਂ ਪਹਿਲਾਂ ਪਸ਼ੂ ਪਾਲਣ ਵਿਭਾਗ ਵੱਲੋਂ ਸ਼ਹਿਰੀ ਖੇਤਰਾਂ ਚ ਅਵਾਰਾ ਕੁੱਤਿਆ ਦੀ ਨਸਬੰਦੀ ਕਰਨ ਦਾ ਅਭਿਆਨ ਚਾਲੂ ਕੀਤਾ ਗਿਆ ਸੀ ਪਰ ਇਹ ਅੱਜਕਲ ਠੰਡੇ ਬਸਤੇ ਚ ਮੁੜ ਪੈ ਗਿਆ ਹੈ।
ਦੂਜੇ ਪਾਸੇ ਸਿਵਲ ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਬੀਸ ਸਰਕਾਰ ਵੱਲੋਂ ਫ਼ਰੀ ਲੱਗੇ ਜਾ ਰਹੇ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ 2000 ਦੇ ਕਰੀਬ ਮਰੀਜ਼ਾ ਨੂੰ ਟੀਕੇ ਲਾਗਾ ਚੁੱਕੇ ਹਨ।