ਪਠਾਨਕੋਟ: 3 ਅਗਸਤ ਨੂੰ ਰੱਖੜੀ ਦਾ ਤਿਉਹਾਰ ਆਉਣ ਵਾਲਾ ਹੈ ਪਰ ਇਸ ਵਾਰ ਕੋਰੋਨਾ ਕਾਰਨ ਰੱਖੜੀ ਦਾ ਤਿਉਹਾਰ ਵੀ ਸੁੰਨਾ ਪੈ ਗਿਆ ਹੈ। ਹਰ ਸਾਲ ਜਿੱਥੇ ਰੱਖੜੀ ਦੇ ਆਉਣ ਤੋਂ ਇੱਕ ਹਫ਼ਤੇ ਪਹਿਲਾਂ ਹੀ ਬਾਜ਼ਾਰਾਂ ਵਿੱਚ ਰੌਣਕਾਂ ਲੱਗ ਜਾਂਦੀਆਂ ਸਨ ਉੱਥੇ ਇਸ ਸਾਲ ਬਾਜ਼ਾਰਾਂ ਵਿੱਚ ਸੰਨਾਟਾ ਪਸਰ ਗਿਆ ਹੈ। ਕੋਰੋਨਾ ਕਾਰਨ ਦੁਕਾਨਾਦਾਰਾਂ ਦਾ ਕੰਮ ਠੱਪ ਹੋ ਗਿਆ ਹੈ। ਦੁਕਾਨਦਾਰ ਤੇ ਗਾਹਕ ਕਹਿ ਰਹੇ ਹਨ ਕਿ ਇਸ ਵਾਰ ਰੱਖੜੀ ਦੇ ਤਿਉਹਾਰ ਵਿੱਚ ਕੋਈ ਰੌਣਕ ਨਹੀਂ ਹੈ।
ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਨੇ ਬਾਜ਼ਾਰ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਰੱਖੜੀਆਂ ਸਜਾਈਆਂ ਹੋਈਆਂ ਹਨ ਪਰ ਗਾਹਕ ਰੱਖੜੀ ਦੀ ਖ਼ਰੀਦ ਕਰਨ ਲਈ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਹਰ ਸਾਲ ਰੱਖੜੀ ਦਾ ਤਿਉਹਾਰ ਬਹੁਤ ਵਧੀਆ ਜਾਂਦਾ ਸੀ ਤੇ ਬਿਕਰੀ ਵੀ ਵਧੀਆ ਹੁੰਦੀ ਸੀ ਪਰ ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਉਨ੍ਹਾਂ ਦਾ ਰੱਖੜੀ ਦਾ ਤਿਉਹਾਰ ਵੀ ਫਿੱਕਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਪੈਸੇ ਖ਼ਰਚ ਕੇ ਰੱਖੜੀ ਖਰੀਦੀਆਂ ਹਨ ਪਰ ਗਾਹਕ ਇਨ੍ਹਾਂ ਰੱਖੜੀਆਂ ਦੀ ਖ਼ਰੀਦ ਹੀ ਨਹੀਂ ਕਰ ਰਿਹਾ ਹੈ।