ਪਠਾਨਕੋਟ : ਅੱਜ ਤੜਕੇ ਮੀਂਹ ਪੈਣ ਨਾਲ ਸ਼ਹਿਰਵਾਸੀ ਬੇਹਦ ਖੁਸ਼ ਨਜ਼ਰ ਆਏ। ਮੀਂਹ ਪੈਣ ਨਾਲ ਲੋਕਾਂ ਨੂੰ ਤੇਜ਼ ਧੂਪ ਅਤੇ ਵੱਧ ਰਹੀ ਗਰਮੀ ਤੋਂ ਰਾਹਤ ਮਿਲੀ ਹੈ।
ਮੌਸਮ ਦਾ ਬਦਲਿਆ ਮਿਜਾਜ਼ , ਕਿਤੇ ਧੂਪ 'ਤੇ ਕਿਤੇ ਮੀਂਹ - Pathankoat
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਗਰਮੀਂ ਨਾਲ ਲੋਕ ਬੇਹਦ ਪਰੇਸ਼ਾਨ ਸਨ ਪਰ ਅੱਜ ਸਵੇਰ ਸਮੇਂ ਮੀਂਹ ਪੈਣ ਨਾਲ ਲੋਕਾਂ ਨੂੰ ਤੇਜ਼ ਗਰਮੀ ਅਤੇ ਧੂਪ ਤੋਂ ਰਾਹਤ ਮਿਲੀ ਹੈ।
ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗਰਮੀ ਦੇ ਕਾਰਨ ਤਾਪਮਾਨ 44 ਤੋਂ 46 ਡਿਗਰੀ ਤੱਕ ਪਹੁੰਚ ਗਿਆ ਸੀ। ਲੋਕ ਤੇਜ਼ ਧੂਪ ਅਤੇ ਗਰਮੀ ਨਾਲ ਬੇਹਦ ਪਰੇਸ਼ਾਨ ਹੋ ਗਏ ਸਨ। ਇਸ ਦੇ ਨਾਲ ਕਈ ਵਪਾਰੀਆਂ ਅਤੇ ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਵੀ ਬੇਹਦ ਪ੍ਰਭਾਵਤ ਹੋ ਰਿਹਾ ਸੀ। ਕਿਉਂਕਿ ਗਰਮੀ ਦੇ ਕਾਰਨ ਲੋਕਾਂ ਲਈ ਦਿਨ ਦੇ ਸਮੇਂ ਘਰ ਤੋਂ ਬਾਹਰ ਨਿਕਲਨਾ ਔਖਾ ਹੋ ਗਿਆ ਸੀ।
ਮੀਂਹ ਪੈਣ ਤੋਂ ਬਾਅਦ ਸ਼ਹਿਰਵਾਸੀ ਬੇਹਦ ਖੁਸ਼ ਨਜ਼ਰ ਆਏ ਅਤੇ ਮੌਸਮ ਦਾ ਮਜ਼ਾ ਉਠਾਂਉਦੇ ਹੋਏ ਨਜ਼ਰ ਆਏ। ਇਸ ਦੌਰਾਨ ਸਥਾਨਕ ਲੋਕਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਕੇ ਗਰਮੀ ਤੋਂ ਰਾਹਤ ਮਿਲਣ ਦੀ ਗੱਲ ਕਹੀ। ਲੋਕਾਂ ਨੇ ਕਿਹਾ ਕਿ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲੀ ਹੈ , ਤੇਜ਼ ਧੂਪ ਕਾਰਨ ਉਨ੍ਹਾਂ ਨੂੰ ਸਿਹਤ ਸਬੰਧੀ ਕਈ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਦਾ ਹੈ।