ਪਠਾਨਕੋਟ: ਕੋਰੋਨਾ ਮਹਾਂਮਾਰੀ ਦੇ ਚੱਲਦੇ ਕੇਂਦਰ ਸਰਕਾਰ ਪੂਰੇ ਦੇਸ਼ 'ਚ ਲੌਕਡਾਊਨ ਨੂੰ ਕੀਤਾ ਸੀ ਜਿਸ ਦੇ ਚੱਲਦੇ ਜਿਹੜਾ ਵਿਅਕਤੀ ਜਿੱਥੇ ਸੀ ਉੱਥੇ ਹੀ ਫਸ ਗਿਆ। ਪੰਜਾਬ ਦੇ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਦੇ ਬਹੁਤ ਸਾਰੇ ਪੰਜਾਬੀ ਫਸ ਗਏ ਸੀ ਜਿਨ੍ਹਾਂ ਨੂੰ ਹਲਕਾ ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਸਦਕਾ ਜੰਮੂ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ। ਇਹ ਪੰਜਾਬੀ ਤਿੰਨ ਦਰਜਨ ਤੋਂ ਜ਼ਿਆਦਾ ਪੰਜਾਬ ਜੰਮੂ ਬਾਰਡਰ ਮਾਧੋਪੁਰ ਉੱਤੇ ਪੁੱਜੇ ਹਨ। ਜਿਨ੍ਹਾਂ ਦਾ ਸਵਾਗਤ ਭਾਜਪਾ ਕਾਰਜਕਰਤਾਵਾਂ ਨੇ ਫੁੱਲਾਂ ਦੀ ਵਰਖਾ ਕਰ ਕੀਤਾ।
ਭਾਜਪਾ ਦੇ ਆਗੂ ਪੀ.ਐਸ ਗਿੱਲ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਪਠਾਨਕੋਟ ਗੁਰਦਾਸਪੁਰ ਤੇ ਬਟਾਲਾ ਤੋਂ ਕੁਝ ਲੋਕ ਜੰਮੂ ਦੇ ਪੁਲਵਾਮਾ ਵਿੱਚ ਫਸ ਗਏ ਸੀ। ਉਨ੍ਹਾਂ ਕਿਹਾ ਕਿ ਜੰਮੂ 'ਚ ਫਸੇ ਲੋਕਾਂ ਦੀ ਵਾਪਸੀ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਸੀ ਪਰ ਕੋਈ ਯਤਨ ਸਫਲ ਨਾ ਹੁੰਦੇ ਦੇਖ ਉਨ੍ਹਾਂ ਨੇ ਜਦੋਂ ਭਾਜਪਾ ਪਾਰਟੀ ਦੇ ਆਗੂ ਨਾਲ ਸਪੰਰਕ ਕੀਤਾ ਤਾਂ ਉਨ੍ਹਾਂ ਇਸ ਸੰਦਰਭ 'ਚ ਸਾਂਸਦ ਸੰਨੀ ਦਿਓਲ ਨੂੰ ਦੱਸਿਆ ਤੇ ਉਨ੍ਹਾਂ ਨੇ ਸਕਾਰਾਤਮਕ ਕਦਮ ਚੁੱਕੇ ਜਿਸ ਦੌਰਾਨ ਜੰਮੂ 'ਚ ਫਸੇ ਲੋਕਾਂ ਨੂੰ ਵਾਪਸ ਲਿਆਉਣ ਦੀ ਮਨਜ਼ੂਰੀ ਮਿਲ ਗਈ ਤੇ ਅੱਜ ਉਹ ਸਵੇਰੇ 6 ਵਜੇ ਵਾਪਸ ਆ ਗਏ ਹਨ।