ਪੰਜਾਬ

punjab

ETV Bharat / state

ਸਾਊਦੀ ਅਰਬ 'ਚ ਵਾਪਰੇ ਹਾਦਸੇ 'ਚ ਪੰਜਾਬ ਦੇ ਨੌਜਵਾਨ ਦੀ ਮੌਤ, ਮ੍ਰਿਤਕ ਦੇਹ ਦੇ ਇੰਤਜ਼ਾਰ 'ਚ ਪਰਿਵਾਰ - Saudi Arabia

ਪਠਾਨਕੋਟ ਹਲਕਾ ਭੋਆ ਦੇ ਪਿੰਡ ਜੱਦੀ ਦੇ ਸੁਖਦੇਵ ਸਿੰਘ ਦੀ ਸਾਊਦੀ ਅਰਬ ਵਿੱਚ ਕੁਝ ਦਿਨ ਪਹਿਲਾਂ ਟਰਾਲਾ ਪਲਟਣ ਨਾਲ ਮੌਤ ਹੋ ਗਈ ਸੀ ਪਰ ਅਜੇ ਤੱਕ ਸੁਖਦੇਵ ਸਿੰਘ ਦੀ ਲਾਸ਼ ਉਨ੍ਹਾਂ ਦੇ ਜੱਦੀ ਪਿੰਡ ਨਹੀਂ ਪੁੱਜੀ।

ਫ਼ੋਟੋ
ਫ਼ੋਟੋ

By

Published : Aug 31, 2020, 3:22 PM IST

ਪਠਾਨਕੋਟ: ਹਲਕਾ ਭੋਆ ਦੇ ਪਿੰਡ ਜੱਦੀ ਦੇ ਰਹਿਣ ਵਾਲੇ ਸੁਖਦੇਵ ਸਿੰਘ ਦੀ ਸਾਊਦੀ ਅਰਬ ਵਿੱਚ ਕੁਝ ਦਿਨ ਪਹਿਲਾਂ ਟਰਾਲਾ ਪਲਟਣ ਨਾਲ ਮੌਤ ਹੋ ਗਈ ਸੀ ਜਿਸ ਦੀ ਲਾਸ਼ ਨੂੰ ਵਾਪਸ ਆਪਣੇ ਵਤਨ ਲਿਆਉਣ ਲਈ ਮ੍ਰਿਤਕ ਦੇ ਪਰਿਵਾਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਪਰ ਅਜੇ ਤੱਕ ਸੁਖਦੇਵ ਸਿੰਘ ਦੀ ਲਾਸ਼ ਉਨ੍ਹਾਂ ਦੇ ਜੱਦੀ ਪਿੰਡ ਨਹੀਂ ਪੁੱਜੀ ਹੈ।

ਵੀਡੀਓ

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸੁਖਦੇਵ ਸਿੰਘ 4 ਸਾਲ ਪਹਿਲਾਂ ਸਾਊਦੀ ਅਰਬ ਗਿਆ ਸੀ ਜਿੱਥੇ ਉਸ ਦੀ 7 ਅਗਸਤ ਨੂੰ ਟਰਾਲਾ ਪਲਟਣ ਨਾਲ ਮੌਤ ਹੋ ਗਈ ਸੀ। ਉਨ੍ਹਾਂ ਨੇ ਕਿਹਾ ਕਿ ਸੁਖਦੇਵ ਸਿੰਘ ਦੀ ਮੌਤ ਨੂੰ 25 ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਸਰਕਾਰ ਨੇ ਉਨ੍ਹਾਂ ਦੇ ਮੁੱਡੇ ਦੀ ਲਾਸ਼ ਨੂੰ ਸਾਊਦੀ ਅਰਬ ਤੋਂ ਵਾਪਸ ਨਹੀਂ ਲਿਆਂਦਾ।

ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ 2 ਭੈਣਾ ਦਾ ਇਕਲੌਤਾ ਵੀਰ ਸੀ। ਉਨ੍ਹਾਂ ਨੇ ਸਰਕਾਰ ਅੱਗੇ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਸੁਖਦੇਵ ਸਿੰਘ ਦੀ ਲਾਸ਼ ਨੂੰ ਜਲਦ ਤੋਂ ਜਲਦ ਵਾਪਸ ਆਪਣੇ ਵਤਨ ਲਿਆਂਦਾ ਜਾਵੇ ਤਾਂ ਜੋ ਕਿ ਉਹ ਉਸ ਦਾ ਅੰਤਿਮ ਸਸਕਾਰ ਕਰ ਸਕਣ।

ਇਹ ਵੀ ਪੜ੍ਹੋ:ਨਾਭਾ : ਪਿੰਡ ਧਾਰੋਂਕੀ ਦੇ ਲੋਕਾਂ ਨੇ ਕੋਰੋਨਾ ਟੈਸਟ ਕਰਨ ਪੁੱਜੀ ਸਿਹਤ ਵਿਭਾਗ ਦੀ ਟੀਮ ਦਾ ਕੀਤਾ ਵਿਰੋਧ

ABOUT THE AUTHOR

...view details