ਪੰਜਾਬ

punjab

ETV Bharat / state

ਪੰਜਾਬ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਬੰਦ, ਯਾਤਰੀ ਪਰੇਸ਼ਾਨ - ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਬੰਦ

ਪੰਜਾਬ ਤੋਂ ਜੰਮੂ ਕਸ਼ਮੀਰ ਜਾਣ ਵਾਲੀਆਂ ਸਾਰੀਆਂ ਸਰਕਾਰੀ ਅਤੇ ਨਿੱਜੀ ਬੱਸਾਂ ਨੂੰ ਬੰਦ ਕਰਨ ਦਾ ਫੈਸਲਾ ਕੋਰੋਨਾ ਵਾਇਰਸ ਕਾਰਨ ਲਿਆ ਗਿਆ ਹੈ। ਉੱਥੇ ਹੀ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Bus service in Punjab
ਫ਼ੋਟੋ

By

Published : Mar 19, 2020, 5:42 PM IST

ਪਠਾਨਕੋਟ: ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਫੈਲਦਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਸ਼ੁਕਰਵਾਰ ਰਾਤ 12 ਵਜੇ ਤੋਂ ਪੰਜਾਬ ਵਿੱਚ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਯਾਤਰੀ ਸਿਰਫ਼ ਆਪਣੀਆਂ ਨਿੱਜੀ ਗੱਡੀਆ ਅਤੇ ਟੈਕਸੀਆਂ ਵਿੱਚ ਹੀ ਯਾਤਰਾ ਕਰ ਸਕਦੇ ਹਨ। ਪਠਾਨਕੋਟ ਵਿੱਚ ਪੰਜਾਬ ਰੋਡਵੇਜ਼ ਵਿਖੇ ਤਾਇਨਾਤ ਜੀਐਮ ਦਰਸ਼ਨ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ।

ਵੇਖੋ ਵੀਡੀਓ

ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਾਉਣ ਲਈ ਜੰਮੂ ਕਸ਼ਮੀਰ ਦੇ ਪ੍ਰਸ਼ਾਸਨ ਨੇ ਬਾਹਰੀ ਰਾਜਾਂ ਤੋਂ ਬੱਸਾਂ ਦੇ ਆਉਣ 'ਤੇ ਪਾਬੰਦੀ ਲਗਾਈ ਹੈ, ਪਰ ਇਹ ਫੈਸਲਾ ਦੂਜੇ ਰਾਜਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਮੁਸ਼ਕਲ ਜਾਪਦਾ ਹੈ। ਪਠਾਨਕੋਟ ਬੱਸ ਅੱਡੇ ਤੋਂ ਅੱਜ ਕੋਈ ਵੀ ਪੰਜਾਬ ਰੋਡਵੇਜ਼ ਬੱਸ ਜਾਂ ਪ੍ਰਾਈਵੇਟ ਆਪਰੇਟਰ ਬੱਸ ਜੰਮੂ-ਕਸ਼ਮੀਰ ਲਈ ਰਵਾਨਾ ਨਹੀਂ ਹੋਈ ਜਿਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪਈ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਫੈਸਲੇ ਲੈਣ ਤੋਂ ਪਹਿਲਾਂ ਹੀ ਆਮ ਲੋਕਾਂ ਨੂੰ ਜਾਣੂ ਕਰਵਾ ਦਿੱਤਾ ਜਾਵੇ, ਤਾਂਕਿ ਉਨ੍ਹਾਂ ਨੂੰ ਪਰੇਸ਼ਾਨ ਨਾ ਹੋਣਾ ਪਵੇ।

ਉੱਥੇ ਹੀ, ਪਠਾਨਕੋਟ ਵਿੱਚ ਪੰਜਾਬ ਰੋਡਵੇਜ਼ ਵਿਖੇ ਤਾਇਨਾਤ ਜੀਐਮ ਦਰਸ਼ਨ ਸਿੰਘ ਗਿੱਲ ਨੇ ਦੱਸਿਆ ਕਿ ਕੱਲ੍ਹ ਰਾਤ 12 ਵਜੇ ਤੋਂ ਕੋਰੋਨਾ ਵਾਇਰਸ ਦੇ ਚੱਲਦਿਆ ਪੰਜਾਬ ਵਿੱਚ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਨੂੰ ਬੰਦ ਕਰਨਾ ਪਵੇਗਾ।

ਇਹ ਵੀ ਪੜ੍ਹੋ: ਕੋਰੋਨਾ: ਪਾਕਿਸਤਾਨ ਤੋਂ ਭਾਰਤ ਪਹੁੰਚੇ 43 ਲੋਕ, 29 ਖਿਡਾਰੀ ਸ਼ਾਮਲ

ABOUT THE AUTHOR

...view details