ਪੰਜਾਬ

punjab

ETV Bharat / state

ਬਾਰਡਰ 'ਤੇ ਡਰੋਨ ਗਤੀਵਿਧੀਆਂ ਨੂੰ ਲੈ ਕੇ ਪੰਜਾਬ ਪੁਲਿਸ ਚੌਕਸ - ਪਠਾਨਕੋਟ ਪੁਲਿਸ ਅਲਰਟ

ਇੰਡੋ ਪਾਕਿ ਬਾਰਡਰ ਉੱਪਰ ਡਰੋਨ ਦੇ ਜ਼ਰੀਏ ਹਥਿਆਰ ਭੇਜੇ ਜਾਣ ਦੀਆਂ ਵੱਧ ਰਹੀਆਂ ਗਤੀਵਿਧੀਆਂ ਦੇ ਕਾਰਨ ਪੰਜਾਬ ਪੁਲਿਸ ਚੌਕਸ ਹੋਈ। ਪਠਾਨਕੋਟ ਪੁਲਿਸ ਵੱਲੋਂ ਪੰਜਾਬ ਦੇ ਨਾਲ ਲੱਗਦੇ ਸੂਬੇ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਇੰਟਰਸਟੇਟ ਨਾਕਿਆਂ ਤੇ ਵਧਾਈ ਚੌਕਸੀ।

ਬਾਰਡਰ 'ਤੇ ਡਰੋਨ ਗਤੀਵਿਧੀਆਂ ਨੂੰ ਲੈ ਕੇ ਪੰਜਾਬ ਪੁਲਿਸ ਚੌਕਸ
ਬਾਰਡਰ 'ਤੇ ਡਰੋਨ ਗਤੀਵਿਧੀਆਂ ਨੂੰ ਲੈ ਕੇ ਪੰਜਾਬ ਪੁਲਿਸ ਚੌਕਸ

By

Published : Sep 3, 2021, 5:12 PM IST

ਪਠਾਨਕੋਟ : ਪੰਜਾਬ ਦੇ ਨਾਲ ਲਗਦੇ ਇੰਡੋ ਪਾਕਿ ਬਾਰਡਰ 'ਤੇ ਉਪਰ ਡਰੋਨ ਦੀਆਂ ਗਤੀਵਿਧੀਆਂ ਪਾਕਿਸਤਾਨ ਵੱਲੋਂ ਵਧਣ ਕਾਰਨ ਪੰਜਾਬ ਪੁਲਿਸ ਪੂਰੀ ਤਰ੍ਹਾਂ ਅਲਰਟ 'ਤੇ ਹੈ ਅਤੇ ਪਠਾਨਕੋਟ ਵੀ ਇੱਕ ਸਰਹੱਦੀ ਜ਼ਿਲ੍ਹਾ ਹੋਣ ਦੇ ਕਾਰਨ ਪੁਲਿਸ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ।

ਬਾਰਡਰ 'ਤੇ ਡਰੋਨ ਗਤੀਵਿਧੀਆਂ ਨੂੰ ਲੈ ਕੇ ਪੰਜਾਬ ਪੁਲਿਸ ਚੌਕਸ

ਸੁਰੱਖਿਆ ਏਜੰਸੀਆਂ ਤੋਂ ਇਨਪੁਟ ਦੇ ਚਲਦੇ ਪਠਾਨਕੋਟ ਪੁਲਿਸ ਅਲਰਟ 'ਤੇ ਹੈ ਪਠਾਨਕੋਟ ਦੇ ਨਾਲ ਲੱਗਦੇ ਬਾਰਡਰ ਇਲਾਕੇ ਅਤੇ ਜੰਮੂ ਕਸ਼ਮੀਰ ਤੋਂ ਪੰਜਾਬ ਦੇ ਵਿੱਚ ਦਾਖ਼ਲ ਹੋਣ ਵਾਲੇ ਅੰਦਰੂਨੀ ਰਸਤਿਆਂ 'ਤੇ ਵੀ ਪੁਲਿਸ ਦੀ ਪੈਨੀ ਨਜ਼ਰ ਹੈ। ਕੁੱਲ ਮਿਲਾ ਕੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਕਰੀਬ ਵੱਖ-ਵੱਖ ਜਗ੍ਹਾ ਉੱਤੇ ਚੈਕਿੰਗ ਦੇ ਲਈ 35 ਨਾਕੇ ਲਗਾਏ ਗਏ ਹਨ, ਜਿਸ ਦੇ ਉਪਰ 24 ਘੰਟੇ ਪੁਲਿਸ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ।

ਇਸ ਤੋਂ ਇਲਾਵਾ ਪੁਲਿਸ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਕਿਸੇ ਤਰ੍ਹਾਂ ਦਾ ਕੋਈ ਸ਼ੱਕੀ ਵਿਅਕਤੀ ਇਲਾਕੇ ਦੇ ਵਿੱਚ ਘੁੰਮਦਾ ਹੋਇਆ ਨਜ਼ਰ ਆਉਂਦਾ ਹੈ ਜਾਂ ਕੋਈ ਸ਼ੱਕੀ ਚੀਜ਼ ਕਿਸੇ ਨੂੰ ਦਿਖਾਈ ਦਿੰਦੀ ਹੈ ਤਾਂ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਇਹ ਵੀ ਪੜ੍ਹੋ:1984 ਸਿੱਖ ਨਸਲਕੁਸ਼ੀ: ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਰੱਦ

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਪਠਾਨਕੋਟ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਲਗਾਤਾਰ ਸੁਰੱਖਿਆ ਏਜੰਸੀਆਂ ਤੋਂ ਮਿਲ ਰਹੀ ਇਨਪੁੱਟ ਅਤੇ ਪਾਕਿਸਤਾਨ ਵੱਲੋਂ ਲਗਾਤਾਰ ਹੋ ਰਹੀ ਡ੍ਰੋਨ ਦੀ ਗਤੀਵਿਧੀਆਂ ਨੂੰ ਵੇਖਦੇ ਹੋਏ ਪਠਾਨਕੋਟ ਅਤਿ ਸੰਵੇਦਨਸ਼ੀਲ ਜ਼ਿਲ੍ਹਾ ਹੈ ਜਿਸ ਦੀ ਸੁਰੱਖਿਆ ਨੂੰ ਪੁਖਤਾ ਬਣਾਉਣ ਦੇ ਲਈ ਜਗ੍ਹਾ-ਜਗ੍ਹਾ ਉੱਤੇ ਨਾਕੇ ਲਗਾਏ ਗਏ ਹਨ ਅਤੇ ਜੰਮੂ ਕਸ਼ਮੀਰ ਤੋਂ ਆਉਣ ਵਾਲੀ ਹਰ ਇੱਕ ਗੱਡੀ 'ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ABOUT THE AUTHOR

...view details