ਪਠਾਨਕੋਟ: 2022 ਦੀਆਂ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ ਉਵੇਂ ਹੀ ਰਾਜਨੀਤਕ ਪਾਰਟੀਆਂ ਦੇ ਵਿੱਚ ਬਗ਼ਾਵਤੀ ਸੁਰ ਬੀ ਸਾਹਮਣੇ ਆਉਣ ਲੱਗ ਪਏ ਹਨ ਇਸੇ ਤਰ੍ਹਾਂ ਕਾਂਗਰਸ ਤੋਂ ਬਾਅਦ ਹੁਣ ਭਾਜਪਾ (BJP) ’ਚ ਵੀ ਬਾਗੀ ਸੁਰ ਖੜੇ ਹੋ ਰਹੇ ਹਨ। ਪਠਾਨਕੋਟ ਤੋਂ ਭਾਜਪਾ (BJP) ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਆਪਣੀ ਪਾਰਟੀ ’ਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ।
Punjab BJP: ਕਾਂਗਰਸ ਤੋਂ ਬਾਅਦ ਹੁਣ ਭਾਜਪਾ ’ਚ ਵੀ ਉੱਠੇ ਬਾਗੀ ਸੁਰ ਇਹ ਵੀ ਪੜੋ: ਜਿਹੜੇ ਲੱਭ ਰਹੇ ਆਪਦਾ 'ਚ ਅਫਸਰ, ਅੱਜ ਹੋਣਗੇ ਬੇਨਕਾਬ: ਜਾਖੜ
ਮਾਸਟਰ ਮੋਹਨ ਲਾਲ ਨੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ 2022 ਦੀਆਂ ਚੋਣਾਂ ਦੇ ਵਿੱਚ ਜੇਕਰ ਪਾਰਟੀ ਉਨ੍ਹਾਂ ਨੂੰ ਮੌਕਾ ਦਿੰਦੀ ਹੈ ਤਾਂ ਉਹ ਜਿੱਤ ਹਾਸਲ ਕਰਨਗੇ, ਪਰ ਇਹ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਭਾਜਪਾ (BJP) ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਹਨ, ਕਿਉਂਕਿ ਪਿਛਲੇ 12 ਸਾਲਾਂ ਤੋਂ ਅਸ਼ਵਨੀ ਸ਼ਰਮਾ ਨੇ ਉਨ੍ਹਾਂ ਨੂੰ ਪਾਰਟੀ ਦੇ ਵਿੱਚ ਦਰਕਿਨਾਰ ਕੀਤਾ ਹੋਇਆ ਹੈ।
ਇਹ ਵੀ ਪੜੋ: ਜਲੰਧਰ ਦੀ ਮਸ਼ਹੂਰ ਪਰਾਂਠੇ ਵਾਲੀ ਬੇਬੇ ਦਾ ਹੋਇਆ ਦੇਹਾਂਤ