ਪਠਾਨਕੋਟ: ਇੱਕ ਪਾਸੇ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਤੇ ਦੂਜੇ ਪਾਸੇ ਅੱਤ ਦੀ ਗਰਮੀ ਦਾ ਕਹਿਰ। ਅੱਤ ਦੀ ਗਰਮੀ ਪੈਣ ਨਾਲ ਲੋਕ ਬੇਹਾਲ ਹੋ ਰਹੇ ਹਨ। ਹਰ ਸਾਲ ਗਰਮੀ ਤੋਂ ਬੱਚਣ ਲਈ ਲੋਕਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਠੰਢੇ ਪਾਣੀ ਦੀਆਂ ਛਬੀਲਾਂ ਲਗਾਈਆਂ ਜਾਦੀਆਂ ਸਨ। ਇਸ ਸਾਲ ਕੋਰੋਨਾ ਮਹਾਂਮਾਰੀ ਦਾ ਕਹਿਰ ਹੋਣ ਕਾਰਨ ਸੜਕਾਂ 'ਤੇ ਠੰਢੇ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਗਿਆ। ਪਠਾਨਕੋਟ ਦੇ ਡਾਕ ਖਾਣਾ ਚੌਂਕ ਦੇ ਦੁਕਾਨਦਾਰਾਂ ਨੇ ਮਿਲ ਕੇ ਠੰਢੇ ਪਾਣੀ ਦੀ ਛਬੀਲ ਲਗਾਈ।
ਦੁਕਾਨਦਾਰ ਨੇ ਦੱਸਿਆ ਕਿ ਜੂਨ ਦੀ ਗਰਮੀ 'ਚ ਹਰ ਸਾਲ ਪੰਜਾਬ ਸੂਬੇ ਦੇ ਹਰ ਹਿੱਸੇ 'ਚ ਸੜਕਾਂ 'ਤੇ ਠੰਢੇ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਠੰਢੇ ਪਾਣੀ ਦੇ ਨਾਲ ਲੰਗਰ ਵੀ ਲਗਾਇਆ ਜਾਂਦਾ ਹੈ। ਇਸ ਸਾਲ ਕੋਰੋਨਾ ਦੀ ਮਾਰ ਹੋਣ ਕਾਰਨ ਲੋਕ ਠੰਢੇ ਪਾਣੀ ਤੇ ਲੰਗਰ ਦੀ ਸੇਵਾ ਨਹੀਂ ਕਰ ਰਹੇ। ਸਰਕਾਰ ਦੀ ਵੀ ਹਿਦਾਇਤ ਹੈ ਕਿ ਉਹ ਘਰ ਤੋਂ ਬਾਹਰ ਨਾ ਨਿਕਲਣ ਤੇ ਇਕੱਠ ਕਰਨ ਤੋਂ ਗੁਰੇਜ਼ ਕਰਨ।