ਪਠਾਨਕੋਟ: ਪਾਕਿਸਤਾਨ 'ਚ ਹਿੰਦਆਂ ਤੇ ਸਿੱਖਾਂ 'ਤੇ ਹੋ ਰਹੇ ਤਸ਼ੱਦਦ ਨੂੰ ਲੈ ਕੇ ਸ਼ਹਿਰ 'ਚ ਸ੍ਰੀ ਸ਼ਰਧਾ ਨੰਦ ਚੈਰੀਟੇਬਲ ਟਰੱਸਟ ਸ਼ਾਹਪੁਰਕੰਢੀ ਵੱਲੋਂ ਪਾਕਿਸਤਾਨ ਦੇ ਖਿਲਾਫ਼ ਇੱਕ ਰੋਸ ਮਾਰਚ ਕੱਢਿਆ ਗਿਆ। ਜਿਸ 'ਚ ਪਾਕਿਸਤਾਨ ਵਿੱਚ ਗੁਰੂ ਪਰਮਹੰਸ ਜੀ ਦੇ ਸਮਾਧੀ ਸਥਲ ਨੂੰ ਤੋੜੇ ਜਾਣ ਨੂੰ ਲੈ ਕੇ ਵਿਰੋਧ ਜਤਾਇਆ ਗਿਆ। ਇਹ ਰੋਸ ਮਾਰਚ ਪਠਾਨਕੋਟ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਬੱਸ ਸਟੈਂਡ ਦੇ ਕੋਲ ਜਾ ਕੇ ਸਮਾਪਤ ਹੋਇਆ।
ਪਾਕਿਸਤਾਨ ਖਿਲਾਫ਼ ਰੋਸ ਮਾਰਚ ਕੱਢਿਆ - ਪਾਕਿਸਤਾਨ ਖਿਲਾਫ਼ ਰੋਸ ਮਾਰਚ ਕੱਢਿਆ
ਪਾਕਿਸਤਾਨ 'ਚ ਹਿੰਦੂ ਅਤੇ ਸਿੱਖਾਂ 'ਤੇ ਹੋ ਰਹੇ ਤਸ਼ੱਦਦ ਨੂੰ ਲੈ ਕੇ ਪਠਾਨਕੋਟ 'ਚ ਰੋਸ ਮਾਰਚ ਕੱਢਿਆ ਗਿਆ।
![ਪਾਕਿਸਤਾਨ ਖਿਲਾਫ਼ ਰੋਸ ਮਾਰਚ ਕੱਢਿਆ ਪਾਕਿਸਤਾਨ ਖਿਲਾਫ਼ ਰੋਸ ਮਾਰਚ ਕੱਢਿਆ](https://etvbharatimages.akamaized.net/etvbharat/prod-images/768-512-10126835-628-10126835-1609842238950.jpg)
ਪਾਕਿਸਤਾਨ ਖਿਲਾਫ਼ ਰੋਸ ਮਾਰਚ ਕੱਢਿਆ
ਪਾਕਿਸਤਾਨ ਖਿਲਾਫ਼ ਰੋਸ ਮਾਰਚ ਕੱਢਿਆ
ਇਸ ਸਬੰਧੀ ਗੱਲ ਕਰਦੇ ਹੋਏ ਸਵਾਮੀ ਦਿਵਿਆ ਨੰਦ ਨੇ ਕਿਹਾ ਇਹ ਰੋਸ ਮਾਰਚ ਪਾਕਿਸਤਾਨ ਸਰਕਾਰ ਦੇ ਖਿਲਾਫ਼ ਕੱਢਿਆ ਜਾ ਰਿਹਾ ਹੈ ਕਿਉਂਕਿ ਉੱਥੇ ਹਿੰਦੂਆਂ ਅਤੇ ਸਿੱਖਾਂ ਉਪਰ ਤਸ਼ੱਦਦ ਢਾਹਿਆ ਜਾ ਰਹੀ ਹੈ ਅਤੇ ਹਿੰਦੂਆਂ ਦੇ ਮੰਦਰਾਂ ਨੂੰ ਵੀ ਤੋੜਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਅਸੀਂ ਪਾਕਿਸਤਾਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਉਸ ਨੂੰ ਇਸ ਤਰ੍ਹਾਂ ਦੇ ਅੱਤਿਆਚਾਰ ਬੰਦ ਕਰਨ ਅਤੇ ਅਤੇ ਹਿੰਦੂਆਂ ਦੇ ਜੋ ਮੰਦਰ ਤੋੜੇ ਜਾ ਰਹੇ ਹਨ ਉਸ ਦੇ ਵਿਰੋਧ ਵਿੱਚ ਅੱਜ ਇਹ ਪ੍ਰਦਰਸ਼ਨ ਕਰ ਰਹੇ ਹਾਂ ਕਿ ਪਾਕਿਸਤਾਨ ਆਪਣੀ ਨਾਪਾਕ ਹਰਕਤ ਬੰਦ ਕਰੇ।