ਪੰਜਾਬ

punjab

ETV Bharat / state

ਕੋਰੋਨਾ ਦੌਰਾਨ ਨਿੱਜੀ ਹਸਪਤਾਲ ਸ਼ਰੇਆਮ ਦੇ ਰਹੇ ਬੀਮਾਰੀਆਂ ਨੂੰ ਸਦਾ - ਬਾਇਓ ਮੈਡੀਕਲ ਵੇਸਟ

ਨਿੱਜੀ ਹਸਪਤਾਲ ਵੱਲੋਂ ਬਾਇਓ ਮੈਡੀਕਲ ਵੇਸਟ ਨੂੰ ਖੁੱਲ੍ਹੇ ਮੈਦਾਨ ’ਚ ਸੁੱਟ ਕੇ ਇੰਨਫੈਕਸ਼ਨ ਨੂੰ ਸ਼ਰੇਆਮ ਸੱਦਾ ਦਿੱਤਾ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਗੁਹਾਰ ਲਗਾਈ ਹੈ।

ਕੋਰੋਨਾ ਦੌਰਾਨ ਨਿੱਜੀ ਹਸਪਤਾਲ ਸ਼ਰੇਆਮ ਦੇ ਰਹੇ ਬੀਮਾਰੀਆਂ ਨੂੰ ਸਦਾ
ਕੋਰੋਨਾ ਦੌਰਾਨ ਨਿੱਜੀ ਹਸਪਤਾਲ ਸ਼ਰੇਆਮ ਦੇ ਰਹੇ ਬੀਮਾਰੀਆਂ ਨੂੰ ਸਦਾ

By

Published : May 25, 2021, 5:35 PM IST

ਪਠਾਨਕੋਟ: ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਬਚਾਉਣ ਦੇ ਲਈ ਸਰਕਾਰ ਵੱਲੋਂ ਕਈ ਯਤਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਪ੍ਰਾਈਵੇਟ ਹਸਪਤਾਲ ਵੱਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਵਿਭਾਗ ਦੇ ਨਿਯਮਾਂ ਦੀਆਂ ਧੱਜੀਆਂ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ। ਦੱਸ ਦਈਏ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਇਸਤੇਮਾਲ ਕੀਤੇ ਗਏ ਬਾਇਓ ਮੈਡੀਕਲ ਵੇਸਟ ਜਿਵੇਂ ਕਿ ਸਰਿੰਜ, ਗਲੱਵਜ਼ ਅਤੇ ਕੋਟਨ ਨੂੰ ਖੁੱਲ੍ਹੇ ਮੈਦਾਨ ਦੇ ਵਿੱਚ ਸੁੱਟਿਆ ਜਾ ਰਿਹਾ ਹੈ। ਜਿਸ ਕਾਰਨ ਇੰਨਫੈਕਸ਼ਨ ਫੈਲਣ ਦਾ ਵਧ ਖਤਰਾ ਰਹਿੰਦਾ ਹੈ।

ਕੋਰੋਨਾ ਦੌਰਾਨ ਨਿੱਜੀ ਹਸਪਤਾਲ ਸ਼ਰੇਆਮ ਦੇ ਰਹੇ ਬੀਮਾਰੀਆਂ ਨੂੰ ਸਦਾ

ਸਥਾਨਕ ਲੋਕਾਂ ਨੇ ਲਗਾਈ ਗੁਹਾਰ

ਇਸ ਸਬੰਧ ’ਚ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਮਹਾਂਮਾਰੀ ਦੇ ਵਿੱਚ ਜਿੱਥੇ ਲੋਕ ਸੇਵਾ ਕਰ ਰਹੇ ਹਨ ਉੱਥੇ ਹੀ ਪ੍ਰਾਈਵੇਟ ਹਸਪਤਾਲ ਆਪ੍ਰੇਸ਼ਨ ਵਿੱਚ ਇਸਤੇਮਾਲ ਕੀਤੇ ਗਏ ਸਾਮਾਨ ਨੂੰ ਖੁੱਲ੍ਹੇ ਵਿੱਚ ਸੁੱਟ ਰਹੇ ਹਨ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਹਸਪਤਾਲਾਂ ਦੀ ਨਾਲਾਇਕੀ ਸਾਹਮਣੇ ਆ ਰਹੀ ਹੈ। ਸਥਨਾਕ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਉਹ ਇਸ ਵੱਲ ਧਿਆਨ ਦੇਣ।

ਹਸਪਤਾਲ ਖਿਲਾਫ ਕੀਤੀ ਜਾਵੇਗੀ ਕਾਰਵਾਈ
ਦੂਜੇ ਪਾਸੇ ਜਦੋਂ ਸਿਵਲ ਸਰਜਨ ਪਠਾਨਕੋਟ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਜੇਕਰ ਕਿਸੇ ਹਸਪਤਾਲ ਵੱਲੋਂ ਇਸ ਤਰ੍ਹਾਂ ਦਾ ਕੁਝ ਕੀਤਾ ਜਾ ਰਿਹਾ ਹੈ ਤਾਂ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ: ਭਾਰਤ ਦੇ ਇਨ੍ਹਾਂ ਸ਼ਹਿਰਾਂ 'ਚ 26 ਨੂੰ ਦਿਖਾਈ ਦੇਵੇਗਾ ਚੰਦਰਗ੍ਰਹਿਣ

ABOUT THE AUTHOR

...view details